Headlines

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਵਾਲੀਆ ਦਾ ਸਨਮਾਨ-

ਅੰਮ੍ਰਿਤਸਰ-ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫਾਊਂਡਰ ਤੇ ਪ੍ਰਬੰਧਕ ਰਮਿੰਦਰ ਕੌਰ ਵਾਲੀਆ ਦਾ ਹਰਮਨ ਐਜੂਕੇਸ਼ਨਲ ਸੋਸਾਇਟੀ ਅੰਮ੍ਰਿਤਸਰ , ਭੁਪਿੰਦਰਾ ਫ਼ਾਊਂਡੇਸ਼ਨ ਮੋਹਾਲੀ ਤੇ ਉੱਘੇ ਸਮਾਜਸੇਵੀ ਡਾਕਟਰ ਸਰਪ੍ਰੀਤ ਸਿੰਘ ਗਿੱਲ ਹਾਰਟ ਸਪੈਸ਼ਲਿਸਟ ਮਹਾਂਬੀਰ ਹਸਪਤਾਲ ਦੇ ਮਾਲਕ ਵੱਲੋਂ ਰਮਿੰਦਰ ਵਾਲੀਆ ਦਾ ਸਨਮਾਨ ਸਮਾਰੋਹ ਕੀਤਾ ਗਿਆ । ਡਾ ਸਰਪ੍ਰੀਤ ਸਿੰਘ ਗਿੱਲ ਤੇ ਸ ਸ ਖਾਲਸਾ ਵੱਲੋਂ ਮੀਟਿੰਗ ਵਿੱਚ ਹਾਜ਼ਰੀਨ ਦੋਸਤਾਂ ਨੂੰ ਨਿੱਘਾ ਜੀ ਆਇਆ ਕਿਹਾ ਗਿਆ ।ਡਾ ਬਲਜੀਤ ਕੌਰ ਰਿਆੜ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਮੀਤ ਪ੍ਰਧਾਨ ਨੇ ਸੱਭ ਦੋਸਤਾਂ ਦੀ ਜਾਣ ਪਹਿਚਾਣ ਕਰਾਈ । ਰਮਿੰਦਰ ਵਾਲੀਆ ਨੂੰ ਡਾ ਸੁਰਿੰਦਰਜੀਤ ਸਿੰਘ ਖਾਲਸਾ ਤੇ ਡਾ ਸਰਪ੍ਰੀਤ ਸਿੰਘ ਗਿੱਲ ਵੱਲੋਂ ਕਿਤਾਬਾਂ ਭੇਂਟ ਕੀਤੀਆਂ ਗਈਆਂ ਤੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ । ਡਾ ਸ ਸ ਖਾਲਸਾ ਨੇ ਆਪਣੀ ਕਿਤਾਬ “ ਕਾਮਯਾਬੀ ਦੇ ਰਾਜ਼ “ ਦਾ ਪੋਸਟਰ ਵੀ ਰਮਿੰਦਰ ਰੰਮੀ ਅਤੇ ਡਾ ਸਰਪ੍ਰੀਤ ਸਿੰਘ ਗਿੱਲ ਤੋਂ ਰੀਲੀਜ਼ ਕਰਾਇਆ ।ਡਾ ਗੁਰਪ੍ਰੀਤ ਕੌਰ ਨੇ ਰਮਿੰਦਰ ਵਾਲੀਆ ਨੂੰ ਤੋਹਫ਼ੇ ਵਿੱਚੋਂ ਸੂਟ ਭੇਂਟ ਕੀਤਾ । ਜ਼ਿਕਰਯੋਗ ਹੈ ਕਿ ਰਮਿੰਦਰ ਵਾਲੀਆ ਬਰੈਂਪਟਨ ਵਿਚ ਹੁੰਦੀਆਂ ਸਾਹਿਤਕ ਸਰਗਰਮੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹਨ ਤੇ ਢਾਈ ਸਾਲ ਤੋਂ ਪੰਜਾਬ ਸਾਹਿਤ ਅਕਾਦਮੀ ਤੇ ਅਕਾਦਮੀ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਜੀ ਨਾਲ ਮਿਲਕੇ ਸਾਂਝੇ ਤੌਰ ਤੇ ਅੰਤਰਰਾਸ਼ਟਰੀ ਜ਼ੂਮ ਵੈਬੀਨਾਰ ਕਰਾ ਰਹੇ ਹਨ । ਮਹੀਨੇ ਵਿੱਚ ਇਕ ਕਾਵਿ ਮਿਲਣੀ , ਸਿਰਜਨਾ ਦੇ ਆਰ ਪਾਰ ਵਿੱਚ ਪ੍ਰੋ ਕੁਲਜੀਤ ਕੌਰ ਜੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਹੁਣ ਤੱਕ 12 . 13 ਨਾਮਵਰ ਸ਼ਖ਼ਸੀਅਤਾਂ ਨਾਲ ਰੂਬਰੂ ਪ੍ਰੋਗਰਾਮ ਕਰ ਰਹੇ ਹਨ । ਮਹੀਨਾਵਾਰ ਇਕ ਸਾਹਿਤਕ ਸਾਂਝਾਂ ਈ ਮੈਗਜ਼ੀਨ ਵੀ ਪਬਲਿਸ਼ ਕਰ ਰਹੇ ਹਨ । ਅੱਜ ਕੱਲ ਪੰਜਾਬ ਵਿੱਚ ਆਪਣੇ ਜੱਦੀ ਸ਼ਹਿਰ ਅੰਮ੍ਰਿਤਸਰ ਆਏ ਹਨ। ਉਹਨਾਂ ਦੇ ਉਦਮ ਨਾਲ ਰਾਮਤੀਰਥ ਰੋਡ ਸਥਿਤ ਮਹਾਂਬੀਰ ਹਸਪਤਾਲ ਵਿੱਚ ਕੁਝ ਹਮਖਿਆਲ ਦੋਸਤ ਇਕੱਠੇ ਹੋਏ। ਹਸਪਤਾਲ ਦੇ ਇੰਚਾਰਜ/ ਮਾਲਕ ਡਾ ਸਰਪ੍ਰੀਤ ਸਿੰਘ ਗਿੱਲ ਇੰਜ ਜਸਵੰਤ ਸਿੰਘ ਗਿੱਲ ਦੇ ਸਪੁੱਤਰ ਹਨ। ਜਸਵੰਤ ਸਿੰਘ ਗਿੱਲ ਉਹ ਸ਼ਖ਼ਸ ਹਨ ਜਿਹਨਾਂ ਨੇ ਕੋਲ਼ੇ ਦੀ ਖਾਣ ਵਿੱਚ ਫਸੇ ਪੈਂਹਠ ਮਜ਼ਦੂਰਾਂ ਨੂੰ ਕੈਪਸੂਲ ਦੀ ਮਦਦ ਨਾਲ ਬਚਾਇਆ ਸੀ।ਡਾ ਸਰਪ੍ਰੀਤ ਕਾਰਡੀਆਲੋਜਿਸਟ ਹੋਣ ਦੇ ਨਾਲ ਨਾਲ ਸਾਹਿਤ ਪੜ੍ਹਨ ਲਿਖਣ ਦਾ ਸ਼ੌਕ ਵੀ ਰੱਖਦੇ ਹਨ। ਕੱਲ੍ਹ ਦੀ ਇਕੱਤਰਤਾ ਵਿੱਚ ਡਾ ਸਰਪ੍ਰੀਤ ਤੋਂ ਇਲਾਵਾ ਡਾ ਸ ਸ ਖਾਲਸਾ, ਰਮਿੰਦਰ ਵਾਲੀਆ,ਡਾ ਬਲਜੀਤ ਰਿਆੜ, ਗੁਰਿੰਦਰ ਵਾਲੀਆ , ਮਿਸਿਜ਼ ਹਰਮੁਹਿੰਦਰ ਗਿੱਲ , ਡਾ ਰਾਕੇਸ਼ ਤਿਲਕ ਰਾਜ, ਵਿਜੇਤਾ ਭਾਰਦਵਾਜ , ਰਾਜਬੀਰ ਗਰੇਵਾਲ,ਸ਼ਾਇਰ ਮਲਵਿੰਦਰ, ਡਾ ਗੁਰਪ੍ਰੀਤ , ਡਾ ਹਰਮੀਤ ਸਿੰਘ , ਭਾਈ ਦਲਬੀਰ ਸਿੰਘ , ਹਸਪਤਾਲ ਦੇ ਸਟਾਫ਼ ਦੇ ਹਰਜਿੰਦਰ ਕੌਰ ਤੇ ਸੁਨੀਤਾ ਅਤੇ ਕੁਝ ਹੋਰ ਦੋਸਤ ਵੀ ਹਾਜ਼ਰ ਸਨ। ਰਮਿੰਦਰ ਵਲੋਂ ਡਾ ਖਾਲਸਾ ਅਤੇ ਡਾ ਸਰਪ੍ਰੀਤ ਸਿੰਘ ਗਿੱਲ ਅਤੇ ਹਰਮੁਹਿੰਦਰ ਗਿੱਲ ਨੂੰ ਫ਼ੁਲਕਾਰੀ , ਸਰਟੀਫਿਕੇਟ ਤੇ ਆਪਣੀ ਕਿਤਾਬ ( ਕਿਸਨੂੰ ਆਖਾਂ ) ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਤੇ ਅਕਾਦਮੀ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਤੇ ਰਮਿੰਦਰ ਰੰਮੀ ਵੱਲੋਂ ਮੀਟਿੰਗ ਵਿੱਚ ਹਾਜ਼ਰੀਨ ਸੱਭ ਦੋਸਤਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।ਡਾ ਸ ਸ ਖਾਲਸਾ , ਰਮਿੰਦਰ ਰੰਮੀ, ਡਾ ਰਾਕੇਸ਼ ਤੇ ਸ਼ਾਇਰ ਮਲਵਿੰਦਰ ਨੇ ਆਪੋ ਆਪਣੀਆਂ ਕਿਤਾਬਾਂ ਭੇਂਟ ਕੀਤੀਆਂ। ਡਾ ਸਰਪ੍ਰੀਤ ਸਿੰਘ ਗਿੱਲ ਅਤੇ ਡਾ ਖਾਲਸਾ ਨੇ ਇੰਜੀਨੀਅਰ ਜਸਵੰਤ ਸਿੰਘ ਗਿੱਲ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਸਨਮਾਨ ਕਰਨ ਅਤੇ ਕਿਤਾਬਾਂ ਭੇਂਟ ਕਰਨ ਦੇ ਛਿਣਾ ਨੂੰ ਕਲਿੱਕ ਕਰਦਿਆਂ ਪਤਾ ਹੀ ਨਾ ਲੱਗਾ ਕਦ ਰਾਤ ਹੋ ਗਈ। ਮੁਹੱਬਤ ਨਾਲ ਭਰੀ ਇਸ ਮਿਲਣੀ ਵਿੱਚ ਕਈ ਨਵੀਆਂ ਸਾਂਝਾਂ ਬਣੀਆਂ। ਕੁਝ ਦੋਸਤ ਜਾਮ ਵਿੱਚ ਫੱਸੇ ਹੋਣ ਕਰਕੇ ਸਮੇਂ ਸਿਰ ਪਹੁੰਚ ਨਹੀਂ ਸਕੇ । ਅੰਤ ਵਿੱਚ ਸ ਸ ਖਾਲਸਾ ਨੇ ਰਮਿੰਦਰ ਵਾਲੀਆ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਹ ਸਾਹਿਤਕ ਪ੍ਰੇਮ ਮਿਲਣੀ ਸਦਾ ਲਈ ਯਾਦਗਾਰੀ ਹੋ ਨਿਬੜੀ । ਧੰਨਵਾਦ ਸਹਿਤ । ਇਹ ਜਾਣਕਾਰੀ ਤੇ ਸਨਮਾਨ ਸਮਾਰੋਹ ਦੀ ਰਿਪੋਰਟ ਸ਼ਾਇਰ ਮਲਵਿੰਦਰ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।