ਸਰੀ-ਬੀਤੇ ਦਿਨ ਖਾਲਸਾ ਲਾਇਬ੍ਰੇਰੀ ਸਰੀ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਸਾਂਝੀ ਟੀਵੀ ਚੈਨਲ ਦੇ ਹੋਸਟ ਤੇ ਫਾਈਨੈਂਸ਼ੀਅਲ ਅਡਵਾਈਜ਼ਰ ਸੀ ਜੇ ਸਿੱਧੂ ਨੂੰ ਮਹਾਰਾਣੀ ਐਲਿਜਾਬੈਥ ਪਲਾਟੀਨਮ ਜੁਬਲੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਹਨਾਂ ਨੂੰ ਲੈਂਗਲੀ ਕਲੋਵਰਡੇਲ ਤੋ ਲਿਬਰਲ ਐਮ ਪੀ ਜੌਨ ਐਲਡਗ ਵਲੋਂ ਉਹਨਾਂ ਦੀਆਂ ਵਲੰਟੀਅਰ ਅਤੇ ਸਮਾਜ ਸੇਵੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਦਿੱਤਾ ਗਿਆ। ਇਸ ਮੌਕੇ ਜੌਨ ਐਲਡਗ ਨੇ ਸੀ ਜੇ ਸਿੱਧੂ ਦੀਆਂ ਮਾਣਯੋਗ ਪ੍ਰਾਪਤੀਆਂ ਦਾ ਜਿ਼ਕਰ ਕਰਦਿਆਂ ਸਨਮਾਨ ਪੱਤਰ ਪੜਿਆ ਤੇ ਐਵਾਰਡ ਭੇਟ ਕੀਤਾ। ਸੀ ਜੇ ਸਿੱਧੂ ਨੇ ਇਹ ਐਵਾਰਡ ਹਾਸਲ ਕਰਦਿਆਂ ਆਪਣੇ ਪਰਿਵਾਰਕ ਮੈਂਬਰਾਂ, ਸਹਿਯੋਗੀਆਂ ਤੇ ਦੋਸਤਾਂ ਮਿੱਤਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।