Headlines

ਰੋਮ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਿੱਧੀ ਉਡਾਨ ਨਿਓਸ ਏਅਰ ਲਾਈਨ ਹੋਈ ਸ਼ੁਰੂ 

* ਨਿਓਸ ਏਅਰ ਲਾਈਨ ਦੀ ਰੋਮ ਅੰਮ੍ਰਿਸਤਰ ਸੇਵਾ ਲੱਖਾਂ ਭਾਰਤੀਆਂ ਲਈ ਹੋਵੇਗੀ ਲਾਹੇਵੰਦ ਃ- ਡਾ: ਨੀਨਾ ਮਲਹੋਤਰਾ
ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਇਹ ਸਾਲ ਇਟਲੀ ਅਤੇ ਭਾਰਤ 75 ਸਾਲ ਤੋਂ ਚਲੇ ਆ ਰਹੇ ਰਾਜਨੀਤਿਕ ਸੰਬਧਾਂ ਲਈ ਵਿਸੇ਼ਸ ਹੈ ਇਸ ਸਾਲ ਵਿੱਚ ਜਿੱਥੇ ਭਾਰਤ ਜੀ 20 ਦੀ ਮੇਜ਼ਬਾਨੀ ਕਰ ਰਿਹਾ ਉੱਥੇ ਭਾਰਤ ਨਾਲ ਰਾਜਨੀਤਿਕ ਨੂੰ ਹੋਰ ਜਿ਼ਆਦਾ ਗੂੜਾ ਤੇ ਮਿਲਾਪੜਾ ਬਣਾਉਣ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਭਾਰਤ ਦੀ ਵਿਸੇ਼ਸ ਮਹਿਮਾਨ ਨਿਵਾਜੀ ਉਪੱਰ ਜਾਣਾ ਸਲਾਘਾਂਯੋਗ ਕਾਰਵਾਈ ਹੈ ਤੇ ਅੱਜ ਇਟਲੀ ਦੇ ਭਾਰਤੀਆਂ ਲਈ ਇਟਲੀ ਦੀ ਸਿਰਮੌਰ ਏਅਰ ਲਾਈਨ ਨਿਓਸ ਵੱਲੋਂ ਰੋਮ ,ਮਿਲਾਨ ਤੋਂ ਪਵਿੱਤਰ ਸ਼ਹਿਰ ਸ਼੍ਰੀ ਅੰਮ੍ਰਿਤਸਰ (ਭਾਰਤ)ਲਈ ਵਿਸੇ਼ਸ ਹਵਾਈ ਸੇਵਾ ਸ਼ੁਰੂ ਹੋ ਰਹੀ ਹੈ ਜਿਸ ਲਈ ਨਿਓਸ ਏਅਰ ਲਾਈਨ ਦਾ ਪ੍ਰਬੰਧਕੀ ਬੋਰਡ ਵਿਸ਼ੇਸ ਵਧਾਈ ਦਾ ਪਾਤਰ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਅੰਬੈਂਸੀ ਰੋਮ ਦੀ ਸਤਿਕਾਰਤ ਰਾਜਦੂਤ ਡਾ:ਨੀਨਾ ਮਲਹੋਤਰਾ ਨੇ ਲਿਓਨਾਰਦੋ ਦ ਵਿਨਚੀ ਫਿਊਮੀਚੀਨੋ ਰੋਮ ਵਿਖੇ ਨਿਓਸ ਏਅਰ ਲਾਈਨ ਵੱਲੋਂ ਰੋਮ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਸੇ਼ਸ ਉਡਾਣ ਸ਼ੁਰੂ ਹੋਣ ਜਾ ਰਹੀ ਹਵਾਈ ਸੇਵਾ ਦੇ ਉਦਘਾਟਨੀ ਸਮਾਰੋਹ ਮੌਕੇ ਹਾਜ਼ਰੀਨ ਭਾਰਤੀ ਤੇ ਇਟਾਲੀਅਨ ਭਾਈਚਾਰੇ ਦੇ ਲੋਕਾਂ ਨਾਲ ਕੀਤਾ।ਡਾ:ਨੀਨਾ ਮਲਹੋਤਰਾ ਨੇ ਕਿਹਾ ਕਿ ਹਰ ਸਾਲ 30 ਮਿਲੀਅਨ ਭਾਰਤੀ ਭਾਰਤ ਤੋਂ ਹਵਾਈ ਸਫ਼ਰ ਕਰਦੇ ਹਨ ਜਿਹਨਾਂ ਨੂੰ ਇਸ ਸੇਵਾ ਦਾ ਵੱਡਾ ਲਾਭ ਹੋਵੇਗਾ ।ਇਸ ਸਮਾਰੋਹ ਦਾ ਉਦਘਾਟਨ  ਡਾ:ਨੀਨਾ ਮਲਹੋਤਰਾ ਨੇ ਆਪਣੇ ਕਰ ਕਮਲਾ ਨਾਲ ਕੀਤਾ ਜਦੋਂ ਕਿ ਇਸ ਸਮਾਰੋਹ ਦੌਰਾਨ ਕੇਕ ਕੱਟਣ ਦੀ ਰਸਮ ਡਾ:ਨੀਨਾ ਮਲਹੋਤਰਾ ਤੇ ਨਿਓਸ ਏਅਰ ਲਾਈਨ ਦੇ ਐਸ ਐਮ ਲੁਕਾ ਕੰਪਾਨਾਤੀ ਨੇ ਸਾਂਝੈ ਤੌਰ ਅਦਾ ਕੀਤੀ।ਨਿਓਸ ਏਅਰ ਲਾਈਨ ਸੰਬਧੀ ਲੁਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਉਡਾਨ ਅੱਜ 5 ਅਪ੍ਰੈਲ ਤੋਂ ਪਹਿਲੀ ਵਾਰ ਸ਼ੁਰੂ ਹੋਈ ਹੈ ਜਿਸ ਨੂੰ 787-900 ਡਰੀਮਲਾਈਨਰ ਕਿਹਾ ਜਾਂਦਾ ਜਿਹੜੀ ਆਧੁਨਿਕ ਸੁੱਖ ਸਹੂਲਤਾ ਨਾਲ ਭਰਪੂਰ ਹੈ ਜਿਸ ਵਿੱਚ  350 ਯਾਤਰੀਆਂ ਨੂੰ ਸਫ਼ਰ ਕਰਨਗੇ।ਨਿਓਸ ਏਅਰ ਲਾਈਨ ਜਿਹੜੀ ਕਿ ਇਸ ਸਮੇਂ ਦੁਨੀਆਂ ਦੇ 53 ਦੇਸ਼ਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਹੈ।ਉਦਘਾਟਨ ਸਮਾਰੋਹ ਮੌਕੇ ਇਟਲੀ ਦੇ ਭਾਰਤੀਆਂ ਨੂੰ ਬਿਹਤਰ ਤੇ ਸਸਤੀਆਂ ਹਵਾਈ ਸੇਵਾਵਾਂ ਪ੍ਰਦਾਨ ਕਰ ਰਹੇ ਵੋਲੋ ਫਲਾਈ ਡਾਟ ਕਾਮ ਦੇ ਤਲਵਿੰਦਰ ਸਿੰਘ ਰੋਮ ਨੇ ਕਿਹਾ ਕਿ ਨਿਓਸ  ਏਅਰ ਲਾਈਨ ਦੀ ਇਹ ਸ਼ਡਿਊਲ ਫਲਾਈਟ ਸੇਵਾ ਹੈ ਜਿਹੜੀ ਕਿ ਨਿਰੰਤਰ ਇਟਲੀ ਦੇ ਭਾਰਤੀਆਂ ਦੀ ਸੇਵਾ ਵਿੱਚ ਹਾਜ਼ਰ ਰਹੇਗੀ ਉਹ ਵੀ ਹੋਰ ਫਲਾਈਟਾਂ ਦੇ ਮੁਕਾਬਲੇ ਬਹੁਤ ਹੀ ਸਸਤੀ ਕੀਮਤ ਵਿੱਚ ਵਧੀਆਂ ਸਫਰ ਕਰਵਾਏਗੀ।ਇਟਲੀ ਦੇ ਭਾਰਤੀ ਖਾਸਕਰ ਪੰਜਾਬੀ ਹਮੇਸਾਂ ਹੀ ਪੰਜਾਬ ਦੇ ਪਵਿੱਤਰ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਇਟਲੀ ਤੋਂ ਸਿੱਧੀ ਹਵਾਈ ਅਜਿਹੀ ਹਵਾਈ ਉਡਾਨ ਦਾ ਸੁਪਨਾ ਦੇਖ ਰਹੇ ਸਨ ਜਿਹੜੀ ਕਿ ਸੁੱਖ ਸਹੂਲਤਾ ਵਿੱਚ ਵੀ ਤੇ ਕੀਮਤ ਵਿੱਚ ਵੀ ਦਰੁਸਤ ਹੋਵੇ।ਪੰਜਾਬੀਆਂ ਦੇ ਇਸ ਸੁਪਨੇ ਨੂੰ ਸਾਕਾਰ ਕੀਤਾ ਹੈ ਨਿਓਸ ਏਅਰ ਲਾਈਨ ਨੇ ਜਿਸ ਨੇ ਪਹਿਲੀ ਵਾਰ ਇੰਨਾ ਵੱਡਾ ਜਹਾਜ ਇਟਲੀ ਤੋਂ ਭਾਰਤ ਲਈ ਚਲਾਇਆ ਹੈ।ਇਸ  ਉਦਘਾਟਨ ਸਮਾਰੋਹ ਮੌਕੇ ਇਲਾਕਿਆਂ ਦੀਆਂ ਕਈ ਨਾਮੀ ਸ਼ਖਸੀਅਤਾਂ ਵੀ ਮੌਜੂਦ ਸਨ।