Headlines

ਪਹਿਲੀ ਜੂਨ ਤੋਂ ਘੱਟੋ ਘੱਟ ਉਜਰਤ 16.75 ਡਾਲਰ ਪ੍ਰਤੀ ਘੰਟਾ ਹੋਵੇਗੀ

ਵਿਕਟੋਰੀਆ – ਪਹਿਲੀ ਜੂਨ, 2023 ਨੂੰ, ਬੀ.ਸੀ. ਦੇ ਸਭ ਤੋਂ ਘੱਟ ਤਨਖਾਹ ਵਾਲੇ ਕਾਮਿਆਂ ਨੂੰ ਘੱਟੋ ਘੱਟ ਵੇਜ (ਪ੍ਰਤੀ ਘੰਟਾ ਘੱਟ ਤੋਂ ਘੱਟ ਭੁਗਤਾਨ) ਦੇ $15.65 ਤੋਂ $16.75 ਪ੍ਰਤੀ ਘੰਟਾ ਵਧਣ ਦੇ ਨਾਲ ਤਨਖਾਹ ਵਿੱਚ ਵਾਧਾ ਮਿਲੇਗਾ।

ਇਹ ਐਲਾਨ ਕਰਦਿਆਂ ਲੇਬਰ ਮਨਿਸਰ ਹੈਰੀ ਬੈਂਸ ਨੇ ਕਰਦਿਆਂ ਕਿਹਾ ਕਿ “ਅਜਿਹੀ ਮਿਨਿਮਮ ਵੇਜ ਜੋ ਮਹਿੰਗਾਈ ਦੇ ਨਾਲ ਨਜਿੱਠਦੀ ਹੈ, ਸਭ ਤੋਂ ਘੱਟ ਤਨਖਾਹ ਵਾਲੇ ਕਾਮਿਆਂ ਦੇ ਪਿੱਛੇ ਰਹਿ ਜਾਣ ਤੋਂ ਬਚਾਅ ਕਰਨ ਲਈ ਇੱਕ ਅਹਿਮ ਕਦਮ ਹੈ। “ਇਹ ਕਾਮੇ ਅਤੇ ਉਨ੍ਹਾਂ ਦੇ ਪਰਿਵਾਰ ਵਧੇਰੇ ਖਰਚਿਆਂ ਦੇ ਪ੍ਰਭਾਵਾਂ ਨੂੰ ਬਾਕੀਆਂ ਨਾਲੋਂ ਜ਼ਿਆਦਾ ਮਹਿਸੂਸ ਕਰਦੇ ਹਨ। ਅਸੀਂ ਮਿਨਿਮਮ ਵੇਜ ਨੂੰ ਮਹਿੰਗਾਈ ਦੀ ਦਰ ‘ਤੇ ਅਧਾਰਤ ਰੱਖਣ ਦੀ ਆਪਣੀ ਨੀਤੀ ਨੂੰ ਕਾਇਮ ਰੱਖ ਰਹੇ ਹਾਂ।“

ਮਿਨੀਮਮ ਵੇਜ ਦਰਾਂ ਵਿੱਚ 6.9% ਦਾ ਵਾਧਾ 2022 ਵਿੱਚ ਬੀ.ਸੀ. ਦੀ ਔਸਤ ਸਾਲਾਨਾ ਮਹਿੰਗਾਈ ਦਰ ਨੂੰ ਦਰਸਾਉਂਦਾ ਹੈ। ਇਹ ਤਬਦੀਲੀ ਸਾਲਾਨਾ ਮਿਨੀਮਮ ਵੇਜ ਨੂੰ ਮਹਿੰਗਾਈ ਦੀ ਦਰ ‘ਤੇ ਅਧਾਰਤ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹੀ ਵਾਧਾ ਰੈਜ਼ੀਡੈਨਸ਼ੀਅਲ ਕੇਅਰਟੇਕਰ, ਲਿਵ-ਇਨ ਹੋਮ ਸੁਪੋਰਟ ਵਰਕਰ ਅਤੇ ਕੈਂਪ ਲੀਡਰਾਂ ਦੀਆਂ ਤਨਖਾਹਾਂ ‘ਤੇ ਲਾਗੂ ਹੋਵੇਗਾ। 1 ਜਨਵਰੀ, 2024 ਨੂੰ, 15 ‘ਹੈਂਡ-ਹਾਰਵੈਸਟਡ’ ਫਸਲਾਂ (ਉਹ ਫਸਲਾਂ ਜਿਨ੍ਹਾਂ ਦੀ ਵਾਢੀ ਹੱਥ ਨਾਲ ਕੀਤੀ ਜਾਂਦੀ ਹੈ) ਲਈ ਪੀਸ ਰੇਟ ਵੀ 6.9% ਨਾਲ ਵੱਧਣਗੇ।

“ਮਹਿੰਗਾਈ ਨਾਲ ਨਜਿੱਠਣ ਲਈ, ਮਿਨਿਮਮ ਵੇਜ ਨੂੰ ਵਧਾਉਣਾ ਇੱਕ ਜ਼ਰੂਰੀ ਕਦਮ ਹੈ। ਅਸੀਂ ਬੀ.ਸੀ. ਵਿੱਚ ਜਿਸ ਮਹਿੰਗਾਈ ਦਾ ਅਨੁਭਵ ਕਰ ਰਹੇ ਹਾਂ, ਉਹ ਮੁਨਾਫ਼ਿਆਂ ‘ਤੇ ਅਧਾਰਤ ਹੈ, ਨਾ ਕਿ ਤਨਖਾਹਾਂ ‘ਤੇ,” ਸੈਂਟਰ ਫ਼ੌਰ ਫ਼ਿਊਚਰ ਵਰਕ ਦੇ ਡਾਇਰੈਕਟਰ ਜਿਮ ਸਟੈਨਫੋਰਡ ਨੇ ਕਿਹਾ। “ਹੱਦ ਤੋਂ ਵੱਧ ਮਹਿੰਗਾਈ ਦੇ ਕਾਰਨ ਸਭ ਤੋਂ ਕਮਜ਼ੋਰ ਕਾਮਿਆਂ ਤੋਂ ਆਪਣੀ ‘ਨੌਨ-ਡਿਸਕ੍ਰੈਸ਼ਨਰੀ ਇੰਕਮ’ (ਉਹ ਆਮਦਨ ਜੋ ਕਿ ਕਿਰਾਇਆ, ਕਰਜ਼ੇ, ਕੱਪੜੇ, ਭੋਜਨ, ਬਿੱਲ ਭੁਗਤਾਨ ਅਤੇ ਹੋਰ ਜ਼ਰੂਰੀ ਖਰਚਿਆਂ ਦਾ ਭੁਗਤਾਨ ਕਰਨ ਲਈ ਵਰਤੀ ਜਾਂਦੀ ਹੈ) ਦਾ ਕੁਝ ਹਿੱਸਾ ਛੱਡ ਦੇਣ ਦੀ ਉਮੀਦ ਕਰਨਾ ਗਲਤ ਹੈ। ਸਾਡੇ ਸਭ ਤੋਂ ਘੱਟ ਤਨਖਾਹ ਵਾਲੇ ਕਾਮਿਆਂ ਲਈ ਹੋਰ ਜਾਇਜ਼ ਮੁਆਵਜ਼ਾ ਯਕੀਨੀ ਬਣਾ ਕੇ, ਅਸੀਂ ਅਸਮਾਨਤਾ ਨੂੰ ਘਟਾਵਾਂਗੇ, ਅਤੇ ਇੱਕ ਵਧੇਰੇ ਸਮਾਵੇਸ਼ੀ ਸਮਾਜ ਨੂੰ ਉਤਸ਼ਾਹਤ ਕਰਾਂਗੇ।“

ਇਹ ਵਾਧਾ ਉਹਨਾਂ ਲਗਭਗ 150,000 ਕਾਮਿਆਂ ਨੂੰ ਵਧੀਆ ਢੰਗ ਨਾਲ ਪ੍ਰਭਾਵਿਤ ਕਰੇਗਾ ਜੋ $16.75/ਘੰਟਾ ਤੋਂ ਘੱਟ ਕਮਾਉਂਦੇ ਹਨ। ਇਹਨਾਂ ਵਿੱਚ ਬਹੁਤ ਸਾਰੇ ਫ਼ੂਡ ਸਰਵਿਸ ਸਟਾਫ਼, ਗ੍ਰੋਸਰੀ ਦੇ ਸਟੋਰਾਂ ਵਿੱਚ ਕੰਮ ਕਰ ਰਹੇ ਕਾਮੇ, ਰੀਟੇਲ ਵਰਕਰ, ਅਤੇ ਉਹ  ਸ਼ਾਮਲ ਹਨ ਜੋ ਮਹਾਂਮਾਰੀ ਦੌਰਾਨ ‘ਇਸੈਨਸ਼ੀਅਲ ਵਰਕਰ’ ਸਨ।