Headlines

ਜਸਪ੍ਰੀਤ ਮਾਨ ਦੀ ਨਵੀਂ ਕੁਲੈਸ਼ਨ ਇੰਡੋ ਵੈਸਟਰਨ ਡਰੈਸ ਨੇ ਪਾਈ ਧੁੰਮ

ਵੈਨਕੂਵਰ- ਬੀਤੀ 3 ਅਪ੍ਰੈਲ ਨੂੰ ਵੈਨਕੂਵਰ ਕਲੱਬ ਵਿਖੇ ਕਰਵਾਏ ਗਏ ਵੈਨਕੂਵਰ ਫੈਸ਼ਨ ਗਾਲਾ ਦੌਰਾਨ ਉਘੀ ਫੈਸ਼ਨ ਡਿਜਾਇਨਰ ਜਸਪ੍ਰੀਤ ਮਾਨ ਨੇ ਆਪਣੀ ਨਵੀਂ ਕੁਲੈਕਸ਼ਨ ਇੰਡੋ ਵੈਸਟਰਨ ਡਰੈਸ ਦਾ ਬਾਖੂਬੀ ਪ੍ਰਦਰਸ਼ਨ ਕਰਦਿਆਂ ਫੈਸ਼ਨ ਦੀ ਦੁਨੀਆ ਦਾ ਧਿਆਨ ਖਿੱਚਿਆ। ਜਸਪ੍ਰੀਤ ਮਾਨ ਇਸ ਫੈਸ਼ਨ ਸ਼ੋਅ ਵਿਚ ਸ਼ਾਮਿਲ ਹੋਣ ਵਾਲੀ ਪਹਿਲੀ ਭਾਰਤੀ ਪੰਜਾਬੀ ਫੈਸ਼ਨ ਡਿਜਾਇਨਰ ਸੀ। ਇਹ ਪ੍ਰੋਗਰਾਮ ਆਈ ਐਫ ਜੀ ਅਤੇ ਡੇਵਿਡ ਚੇਨ ਜੋ ਇਸਦੇ ਫਾਊਂਡਰ ਤੇ ਐਗਜੈਕਟਿਵ ਡਾਇਰੈਕਟਰ ਹਨ ਵਲੋਂ ਆਯੋਜਿਤ ਕੀਤਾ ਗਿਆ ਸੀ।