Headlines

ਹਰਿਆਣਾ: ਸਾਬਕਾ ਮੁੱਖ ਮੰਤਰੀ ਹੁੱਡਾ ਦੀ ਗੱਡੀ ਨੀਲ ਗਊ ਨਾਲ ਟਕਰਾਈ

ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀ ਜੇਤੂ ਸਵੀਟੀ ਬੂਰਾ ਦੇ ਸਨਮਾਨ ਸਮਾਗਮ ’ਚ ਜਾ ਰਹੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਕਾਰ ਬਰਵਾਲਾ ਦੇ ਪਿੰਡ ਮਤਲੌਦਾ ਵਿੱਚ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਇੱਕ ਨੀਲਗਊ ਉਨ੍ਹਾਂ ਦੇ ਸਾਹਮਣੇ ਆ ਗਈ। ਹਾਦਸੇ ਵਿੱਚ ਸਾਬਕਾ ਮੁੱਖ ਮੰਤਰੀ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਗੱਡੀ ਦੇ ਨੀਲ ਗਊ ਨਾਲ ਟਕਰਾਉਂਦੇ ਹੀ ਏਅਰਬੈਗ ਖੁੱਲ੍ਹ ਗਏ, ਜਿਸ ਨਾਲ ਹੁੱਡਾ ਵਾਲ ਵਾਲ ਬਚ ਗਏ। ਬਾਅਦ ਵਿੱਚ ਉਨ੍ਹਾਂ ਨੂੰ ਕਿਸੇ ਹੋਰ ਗੱਡੀ ਵਿੱਚ ਅੱਗੇ ਭੇਜ ਦਿੱਤਾ ਗਿਆ।

ਹਾਦਸੇ ’ਚ ਨੁਕਸਾਨੀ ਹੋਈ ਕਾਰ।