Headlines

ਵਿਸਾਖੀ ਦੇ ਦਿਹਾੜੇ ਤੇ ਕੈਨੇਡਾ ਦੀਆਂ ਸੰਗਤਾਂ ਨੂੰ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਕਰਵਾਏ ਜਾਣਗੇ- ਰਾਏ ਅਜ਼ੀਜ਼ ਉਲਾ ਖਾਨ

13 ਤੋਂ 15 ਅਪ੍ਰੈਲ ਨੂੰ ਮਾਲਟਨ, ਟੋਰਾਂਟੋ ਤੇ 16, 17 ਅਪ੍ਰੈਲ ਨੂੰ ਸਰੀ ਵਿਚ-

( ਦੇ ਪ੍ਰ ਬਿ )- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਨੂੰ ਬਖਸ਼ਿਸ਼ ਕੀਤੇ ਗਏ ਪਵਿੱਤਰ ਗੰਗਾ ਸਾਗਰ ਸਾਹਿਬਦੇ ਦਰਸ਼ਨ ਹੁਣ ਵਿਸਾਖੀ ਦੇ ਸ਼ੁੱਭ ਦਿਹਾੜੇ ਤੇ ਕੈਨੇਡਾ ਦੀਆਂ ਸੰਗਤਾਂ ਵੀ ਕਰ ਸਕਣਗੀਆਂ । ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਗੰਗਾ ਸਾਗਰ ਦੀ ਸੇਵਾ ਸੰਭਾਲ ਕਰ ਰਹੇ ਰਾਏ ਅਜ਼ੀਜ਼ ਉੱਲਾ ਖਾਨ ਨੇ  ਦੱਸਿਆ ਕਿ ਵਿਸਾਖੀ ਦੇ ਸ਼ੁਭ ਦਿਹਾੜੇ ਮੌਕੇ ਤੇ ਕੈਨੇਡਾ ਦੀਆਂ ਸਮੂਹ ਸੰਗਤਾਂ ਨੂੰ ਗੰਗਾ ਸਾਗਰ ਸਾਹਿਬ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 13, 14 ਅਤੇ 15 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਮਾਲਟਨ, ਟੋਰਾਂਟੋ ਵਿਖੇ ਸੰਗਤਾਂ ਨੂੰ ਪਵਿਤਰ ਗੰਗਾ ਸਾਗਰ ਸਾਹਿਬੇ ਦੇ ਦਰਸ਼ਨ ਕਰਵਾਏ ਜਾਣਗੇ ।ਜਦਕਿ 16 ਅਤੇ 17 ਅਪ੍ਰੈਲ ਨੂੰ ਨਿਸ਼ਾਨ ਸਾਹਿਬ ਸਮਾਗਮ ਮੌਕੇ ਗੁਰਦੁਆਰਾ ਦਸਮੇਸ਼ ਦਰਬਾਰ ਸਰੀ, ਕੈਨੇਡਾ ਸਿੱਖ ਸੰਗਤਾਂ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ।
ਗੌਰਤਲਬ ਹੈ ਕਿ ਔਰੰਗਜ਼ੇਬ ਦੇ ਰਾਜ ਦੌਰਾਨ ਸਾਲ 1705 ਚ ਆਪਣੀ ਜਾਨ ਜੋਖਮ ਵਿਚ ਪਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕਰਨ ਵਾਲੇ ਰਾਏਕੋਟ ਦੇ ਨਵਾਬ ਰਾਏ ਕੱਲਾ ਜੀ, ਜਿਨ੍ਹਾਂ ਨੇ ਆਪਣੇ ਚਰਵਾਹੇ ਨੂਰੇ ਮਾਹੀ ਨੂੰ ਸਰਹੰਦ ਵਿਖੇ ਭੇਜ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਬਾਰੇ ਖਬਰ ਮੰਗਵਾ ਕੇ ਦਿੱਤੀ ਸੀ ,ਜਿਸ ਤੋਂ ਬਾਅਦ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਦੇ ਰਾਏਕੋਟ ਦੇ ਨਵਾਬ ਰਾਏ ਕੱਲਾ ਜੀ ਨੂੰ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਇਹ ਪਵਿੱਤਰ ਗੰਗਾ ਸਾਗਰ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਸੀ ,ਜਿਸ ਦੀ ਸੇਵਾ ਹੁਣ ਉਹਨਾਂ ਦੇ ਵੰਸ਼ਿਜ ਰਾਏ ਅਜੀਜ ਉੱਲਾ ਖਾਨ ਕਰ ਰਹੇ ਹਨ,ਜੋ ਰਾਏ ਕੱਲਾ ਜੀ ਦੀ ਨੌਵੀਂ ਪੀੜੀ ਵਿੱਚੋਂ ਹਨ ।