Headlines

ਜਰਨੈਲ ਸਿੰਘ ਆਰਟਿਸਟ ਵਲੋਂ ‘ਵਿਚ ਪਰਦੇਸ ਪੰਜਾਬ’ ਪ੍ਰਦਰਸ਼ਨੀ 16 ਅਪਰੈਲ ਨੂੰ

ਸਰੀ:-  ਉਘੇ ਚਿਤਰਕਾਰ ਜਰਨੈਲ ਸਿੰਘ ਵਲੋਂ 10ਵੇਂ ਮਾਂ ਬੋਲੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਮੌਕੇ ਹੋਰ ਸਥਾਨਕ ਚਿਤਰਕਾਰਾਂ ਦੇ ਸਹਿਯੋਗ ਨਾਲ ਇਕ ਚਿਤਰ ਪ੍ਰਦਰਸ਼ਨੀ ਦਾ ਆਯੋਜਨ ਕਰਨਗੇ ਜਿਸ ਵਿਚ ਪੰਜਾਬੀ ਸਭਿਆਚਾਰ, ਸਿਖ ਇਤਹਾਸ ਤੇ ਕੁਦਰਤ ਦੇ ਵਖ ਵਖ ਰੰਗਾਂ  ਦੀ ਪੇਸ਼ਕਾਰੀ ਕਰਦੇ ਚਿਤਰ, ਫੋਟੋਆਂ ਪ੍ਰਦਰਸ਼ਿਤ ਹੋਣਗੇ।ਚਿਤਰ ਪ੍ਰਦਰਸ਼ਨੀ ਦਾ ਉਦਘਾਟਨ 16 ਅਪਰੈਲ, ਦਿਨ ਐਤਵਾਰ  ਨੂੂੰੰ ਦਿਨੇ 3 ਵਜੇ ਹੋਵੇਗਾ।ਇਸ ਮੌਕੇ ਕੈਨੇਡੀਅਨ ਪੰਜਾਬੀ ਚਿਤਰਕਾਰਾਂ ਬਾਰੇ ਵੀ ਵਿਚਾਰ ਚਰਚਾ ਹੋਵੇਗੀ ।ਪੰਜਾਬੀ ਸਭਿਆਚਾਰ ਬਾਰੇ ਤੇ ਹੋਰ ਕਲਾਤਮਕ ਚਿਤਰ ਪ੍ਰਦਰਸ਼ਿਤ ਕੀਤੇ ਜਾਣਗੇ।16 ਅਪਰੈਲ ਨੂੰ ਸ਼ੁਰੂ ਹੋਣ ਵਾਲੀ ਇਸ ਪ੍ਰਦਰਸ਼ਨੀ ਦਾ ਸਮਾਪਤੀ ਸਮਾਗਮ 23 ਅਪਰੈਲ ਨੂੰ 3 ਵਜੇ ਹੋਵੇਗਾ ।ਉਹਨਾਂ ਸਾਰਿਆਂ ਨੂੰ ਪ੍ਰਦਰਸ਼ਨੀ ਵਿਚ ਆ ਕੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕਰਨ ਦਾ ਖੁਲਾ ਸਦਾ ਦਿਤਾ।