Headlines

ਸਰੀ ਦਾ ਪ੍ਰਸਿੱਧ ਵਿਸਾਖੀ ਨਗਰ ਕੀਰਤਨ 22 ਅਪ੍ਰੈਲ ਨੂੰ

ਖਾਲਿਸਤਾਨੀ ਸੰਘਰਸ਼ ਨੂੰ ਸਮਰਪਿਤ ਹੋਵੇਗਾ ਨਗਰ ਕੀਰਤਨ-

ਸਰੀ ( ਦੇ ਪ੍ਰ ਬਿ) – ਸਰੀ ਦਾ ਦੁਨੀਆ ਭਰ ਵਿਚ ਪ੍ਰਸਿਧ ਨਗਰ ਕੀਰਤਨ ਇਸ ਵਾਰ 22 ਅਪ੍ਰੈਲ ਦਿਨ ਸ਼ਨੀਵਾਰ ਨੂੰ ਹੋ ਰਿਹਾ ਹੈ। ਇਸ ਸਬੰਧੀ ਪ੍ਰਬੰਧਕਾਂ ਵਲੋਂ ਸਰੀ ਵਿਚ ਬੁਲਾਈ ਇਕ ਪ੍ਰੈਸ ਕਾਨਫਰੰਸ ਦੌਰਾਨ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੋਵਿਡ ਮਹਾਂਮਾਰੀ ਕਾਰਣ ਪੂਰੇ ਤਿੰਨ ਸਾਲ ਦੇ ਵਕਫੇ ਉਪਰੰਤ ਹੋਣ ਜਾ ਰਿਹਾ ਇਹ ਨਗਰ ਕੀਰਤਨ ਖਾਲਿਸਤਾਨੀ ਸੰਘਰਸ਼ ਦੇ ਸ਼ਹੀਦਾਂ ਅਤੇ ਮੌਜੂਦਾ ਖਾਲਿਸਤਾਨੀ ਸੰਘਰਸ਼ ਨੂੰ ਸਮਰਪਿਤ ਹੋਵੇਗਾ। ਨਗਰ ਕੀਰਤਨ ਦੌਰਾਨ ਕੱਢੀਆਂ ਜਾਣ ਵਾਲੀ ਝਾਕੀਆਂ ਵੀ ਖਾਲਸਾ ਪੰਥ ਦੇ ਪਾਤਸ਼ਾਹੀ ਦਾਅਵੇ ਨੂੰ ਸੰਬੋਧਿਤ ਹੋਣਗੀਆਂ। ਜ਼ਿਕਰਯੋਗ ਹੈ ਕਿ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧਾਂ ਹੇਠ ਇਸ ਨਗਰ ਕੀਰਤਨ ਵਿਚ ਕੈਨੇਡਾ-ਅਮਰੀਕਾ ਤੋ ਲੱਖਾਂ ਸਿੱਖ ਸੰਗਤਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਇਸ ਮੌਕੇ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਖਿਲਾਫ ਹਕੂਮਤੀ ਜਬਰ ਦੀ ਨਿੰਦਾ ਕੀਤੀ ਗਈ।