Headlines

ਐਮ ਐਲ ਏ ਜਿੰਨੀ ਸਿਮਸ ਵਲੋਂ ਵਿਸਾਖੀ ਦੀਆਂ ਵਧਾਈਆਂ

ਸਰੀ- ਸਰੀ ਪੈਨੋਰਮਾ ਤੋ ਐਨ ਡੀ ਪੀ ਐਮ ਐਲ ਏ ਤੇ ਸਾਬਕਾ ਮੰਤਰੀ ਜਿੰਨੀ ਸਿਮਸ ਨੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਉਪਰ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਹਨ। ਇਥੇ ਭੇਜੇ ਇਕ ਵਧਾਈ ਸੰਦੇਸ਼ ਰਾਹੀਂ ਉਹਨਾਂ ਦਸਮ ਪਿਤਾ ਵਲੋਂ ਅੱਜ ਦੇ ਦਿਨ ਵਿਸਾਖੀ ਦੇ ਦਿਹਾੜੇ ਤੇ ਖਾਲਸਾ ਪੰਥ ਦੀ ਕੀਤੀ ਸਾਜਨਾ ਨੂੰ ਇਕ ਇਨਕਲਾਬੀ ਇਤਿਹਾਸਕ ਘਟਨਾ ਵਜੋਂ ਯਾਦ ਕਰਦਿਆਂ ਗੁਰੂ ਸਾਹਿਬ ਦੇ ਸਾਂਝੀਵਾਲਤਾ ਤੇ ਚੜਦੀ ਕਲਾ ਵਿਚ ਰਹਿਣ ਦੇ ਸੰਦੇਸ਼ ਨੂੰ ਨੂੰ ਘਰ ਘਰ ਪਹੁੰਚਾਉਣ ਤੇ ਸਰਬੱਤ ਦੇ ਭਲੇ ਲਈ ਕੰਮ ਕਰਦੇ ਰਹਿਣ ਨੂੰ ਹੀ ਜੀਵਨ ਦਾ ਮੂਲ ਮਕਸਦ ਦੱਸਿਆ ਹੈ।

 

One thought on “ਐਮ ਐਲ ਏ ਜਿੰਨੀ ਸਿਮਸ ਵਲੋਂ ਵਿਸਾਖੀ ਦੀਆਂ ਵਧਾਈਆਂ

Comments are closed.