Headlines

ਸਿੱਖ ਬੁੱਧੀਜੀਵੀ ਕੌਂਸਲ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੂਆਣਾ ਦੇ ਚਲਾਣੇ ਤੇ ਸ਼ੋਕ ਦਾ ਪ੍ਰਗਟਾਵਾ

ਪਟਿਆਲਾ-ਉੱਘੇ ਸਮਾਜ ਸੇਵੀ, ਸਿੱਖਿਆ ਸ਼ਾਸਤ੍ਰੀ, ਸਿੱਖ ਚਿੰਤਕ ਪ੍ਰਮੁੱਖ ਸਾਹਿਤਕਾਰ ਅਤੇ ਸਿੱਖ ਬੁੱਧੀਜੀਵੀ ਕੌਂਸਲ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੂਆਣਾ ਦੇ ਅਚਾਨਕ ਚਲਾਣੇ ਤੇ ਸ਼ੋਕ ਦੀ ਲਹਿਰ ਫੈਲ ਗਈ ਹੈ। ਇਸ ਬਾਰੇ ਬੁੱਧੀਜੀਵੀਆਂ, ਸਾਹਿਤਕਾਰਾਂ, ਪੱਤਰਕਾਰਾਂ, ਚਿੰਤਕਾਂ ਅਤੇ ਪੰਜਾਬੀ ਪਿਆਰਿਆਂ ਦੀ ਇੱਕ ਇੱਕਤਰਤਾ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਡਾ. ਤੇਜਵੰਤ ਮਾਨ, ਗੁਰਨਾਮ ਸਿੰਘ, ਡਾ. ਭਗਵੰਤ ਸਿੰਘ, ਜਗਦੀਪ ਸਿੰਘ, ਰਾਜਿੰਦਰਪਾਲ, ਚਰਨ ਸਿੰਘ, ਚਰਨਜੀਤ ਸਿੰਘ, ਬਚਿੱਤਰ ਸਿੰਘ, ਸੰਦੀਪ, ਹਰਪ੍ਰੀਤ ਸਿੰਘ, ਮੋਹਨ ਲਾਲ, ਗੁਰਪ੍ਰੀਤ ਕੌਰ, ਆਦਿ ਤੋਂ ਇਲਾਵਾ ਗੁਰਮਤਿ ਲੋਕਧਾਰਾ ਵਿੱਚ ਵਿਚਾਰਮੰਚ, ਮਾਲਵਾ ਰਿਸਰਚ ਸੈਂਟਰ ਪਟਿਆਲਾ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਬੁੱਧੀਜੀਵੀ ਸ਼ਾਮਲ ਹੋਏ। ਪੋ੍ਰ. ਤੇਜਵੰਤ ਮਾਨ ਨੇ ਪ੍ਰੋ. ਬੱਲੂਆਣਾ ਦੀਆਂ ਸਾਹਿਤਕ ਧਾਰਨਾਵਾਂ ਨੂੰ ਯਾਦ ਕੀਤਾ। ਡਾ. ਭਗਵੰਤ ਸਿੰਘ ਨੇ ਪ੍ਰੋ. ਬੱਲੂਆਣਾ ਦੇ ਰਾਜਨੀਤਿਕ ਤੇ ਧਾਰਮਿਕ ਖੇਤਰਾਂ ਵਿੱਚ ਪਾਏ ਯੋਗਦਾਨ ਬਾਰੇ ਦੱਸਿਆ। ਇਹ ਜ਼ਿਕਰਯੋਗ ਹੈ ਕਿ ਪ੍ਰੋ. ਬੱਲੂਆਣਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਹਨ। ਉਹ ਸੰਤ ਫਤਿਹ ਸਿੰਘ ਦੇ ਅਤੀ ਕਰੀਬੀਆਂ ਵਿੱਚੋਂ ਸਨ, ਜਿੰਨਾਂ ਨੇ ਪੰਜਾਬੀ ਸੂਬਾ ਮੋਰਚਾ ਅਤੇ ਯੁੱਧ ਮੋਰਚੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਡਾ. ਸਵਰਾਜ ਸਿੰਘ ਨੇ ਬੱਲੂਆਣਾ ਦੇ ਸਿੱਖ ਚਿੰਤਨ ਦੇ ਕਾਰਜਾਂ ਤੇ ਰੋਸ਼ਨੀ ਪਾਈ।
ਜਾਰੀ ਕਰਤਾ: ਡਾ. ਭਗਵੰਤ ਸਿੰਘ । ਫੋਨ: 98148—51500