Headlines

ਪ੍ਰੀਤ ਜੋਬਨ ਦਾ ਪਹਿਲਾ ਟਰੈਕ ” ਸੂਤ ਸੂਤ ” 23 ਅਪ੍ਰੈਲ ਨੂੰ ਹੋਵੇਗਾ ਰਲੀਜ਼

ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) -ਬਰਾੜ ਮਿਊਜ਼ਿਕ ਐਂਡ ਗੁਰਵਿੰਦਰ ਬਰਾੜ ਵਲੋਂ ਇਕ ਬਹੁਤ ਹੀ ਸੁਰੀਲੇ ਫਨਕਾਰ ਪ੍ਰੀਤ ਜੋਬਨ ਦਾ ਪਹਿਲਾ ਟ੍ਰੈਕ “ਸੂਤ ਸੂਤ ” 23 ਅਪ੍ਰੈਲ ਨੂੰ ਯੂ ਟਿਊਬ ਤੇ ਰਲੀਜ਼ ਹੋਵੇਗਾ | ਪ੍ਰਡਿਊਸਰ ਪਿੰਦਾਂ ਬਰਾੜ ਜਗਦੀਪ ਬਰਾੜ ਨੇ ਦੱਸਿਆ ਕਿ ਸਿੰਗਰ ਪ੍ਰੀਤ ਜੋਬਨ ਜਿਥੇ ਵਧੀਆ ਆਵਾਜ਼ ਦਾ ਮਾਲਕ ਹੈ, ਉਥੇ ਪੰਜਾਬੀ ਮਾਂ ਬੋਲੀ ਤੇ ਸੰਗੀਤ ਨੂੰ ਅਥਾਹ ਪਿਆਰ ਕਰਨ ਵਾਲਾ ਇਕ ਬਹੁਤ ਹੀ ਮੇਹਨਤੀ ਗਇਕ ਵੀ ਹੈ , ਜਿਸ ਚ ਅੱਗੇ ਵੱਧਣ ਦੀਆਂ ਅਪਾਰ ਸੰਭਾਵਨਾਵਾਂ ਹਨ |ਗਾਣੇ ਦੇ ਬੋਲ ਮੁੰਨਾਂ ਨੇ ਲਿਖੇ ਹਨ ਜਦ ਕਿ ਉਨ੍ਹਾਂ ਨੂੰ ਸੰਗੀਤਕ ਧੁਨਾਂ ‘ਚ  ਕਿਰਨਜੋਤ ਕਾਹਲੋਂ ਨੇ ਪਰੋਇਆ ਹੈ | ਰੈਕ ਸਿੱਧੂ ਨੇ ਗਾਣੇ ਦਾ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਵੀਡੀਓ ਫ਼ਿਲਮਾਂਕਣ ਕੀਤਾ ਹੈ | ਗਾਣੇ ਦੀ ਔਨਲਾਈਨ ਪ੍ਰਮੋਸ਼ਨ ਬਰਾੜ ਡਿਜੀਟਲ ਤੇ ਅਰਸ਼ ਔਲਖ ਵਲੋਂ ਕੀਤੀ ਜਾ ਰਹੀ ਹੈ | ਇਸ ਗਾਣੇ ਨੂੰ ਅਮਲੀ ਜਾਮਾ ਪਹਿਨਉਣ ਤੱਕ ਜਗਦੀਪ ਸਿੰਘ ਮੌੜ, ਅਮਨ ਬਿਲਾਸਪੁਰੀ, ਜਸਵੰਤ ਗਿੱਲ, ਗੁਰਬਖ਼ਸ਼ ਸਿੱਧੂ, ਲਾਲੀ ਸੰਧੂ ਤੇ ਗੁਰਪ੍ਰੀਤ ਮਾਨ ਦਾ ਯੋਗਦਾਨ ਹੈ |