Headlines

ਕੈਨੇਡਾ ਦੇ 155,500 ਤੋਂ ਵੱਧ ਫ਼ੈਡਰਲ ਕਰਮਚਾਰੀ ਹੜਤਾਲ ‘ਤੇ

ਇੰਮੀਗਰੇਸਨ ਤੇ ਸੀ ਆਰ ਏ ਦੇ ਮੁਲਾਜਮ ਵੀ ਹੜਤਾਲ ਵਿੱਚ ਸ਼ਾਮਿਲ-
ਓਟਾਵਾ ( ਬਲਜਿੰਦਰ ਸੇਖਾ ) -ਕੈਨੇਡਾ ਵਿੱਚ ਫ਼ੈਡਰਲ ਮੁਲਾਜ਼ਮਾਂ ਦੀ ਵੱਡੀ ਯੂਨੀਅਨ, ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ ਅਤੇ ਫ਼ੈਡਰਲ ਸਰਕਾਰ ਦਰਮਿਆਨ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਅੱਜ ਤੋਂ 155,500 ਤੋਂ ਵੱਧ ਪਬਲਿਕ ਸਰਵੈਂਟਸ ਨੇ ਹੜਤਾਲ ਕਰ ਦਿੱਤੀ ਹੈ। ਇੱਕ ਨਿਊਜ਼ ਕਾਨਫ਼ਰੰਸ ‘ਚ ਯੂਨੀਅਨ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਮੰਗਲਵਾਰ ਸ਼ਾਮ ਨੂੰ ਐਲਾਨ ਕੀਤਾ ਕਿ ਬੁੱਧਵਾਰ ਸਵੇਰੇ 12:01 ਵਜੇ ਤੋਂ ਹੜਤਾਲ ਪ੍ਰਭਾਵੀ ਹੋ ਜਾਵੇਗੀ।

ਯੂਨੀਅਨ ਦੇ ਪ੍ਰੈਜ਼ੀਡੈਂਟ, ਕ੍ਰਿਸ ਆਇਲਵਰਡ ਨੇ ਕਿਹਾ ਕਿ ਯੂਨੀਅਨ ਦੇ ਮੈਂਬਰ ਇੱਕ ਚੰਗਾ ਅਤੇ ਨਿਰਪੱਖ ਅਗਰੀਮੈਂਟ ਹਾਸਿਲ ਕਰਨ ਖ਼ਾਤਰ ਲੜਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਅਤੇ ਯੂਨੀਅਨ ਦਰਮਿਆਨ ਅਜੇ ਦੂਰੀ ਹੈ, ਪਰ ਅਜੇ ਵੀ ਉਹਨਾਂ ਦਾ ਟੀਚਾ ਇੱਕ ਆਰਜ਼ੀ ਸਮਝੌਤਾ ਪ੍ਰਾਪਤ ਕਰਨਾ ਹੈ। ਬੁੱਧਵਾਰ ਸਵੇਰ ਤੋਂ ਮੁਲਕ ਦੀਆਂ 250 ਲੋਕੇਸ਼ਨਾਂ ‘ਤੇ ਦਫ਼ਤਰਾਂ ਦੇ ਬਾਹਰ ਵਰਕਰਾਂ ਅਤੇ ਯੂਨੀਅਨ ਮੈਂਬਰ ਧਰਨੇ ਦੇਣਗੇ।
ਇਸ ਨਾਲ ਇੰਮੀਗਰੇਸਨ ਦੇ ਕੇਸ ਤੇ ਟੈਕਸ ਦਾ ਕੰਮ ਲੇਟ ਹੋ ਜਾਵੇਗਾ ।