Headlines

ਬੀ.ਸੀ. ਲਿਬਰਲ ਪਾਰਟੀ ਅਧਿਕਾਰਤ ਤੌਰ ‘ਤੇ ਬੀ.ਸੀ. ਯੁਨਾਈਟਡ ਬਣੀ

ਸਰੀ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਲਿਬਰਲ ਪਾਰਟੀ ਨੇ ਅਧਿਕਾਰਤ ਤੌਰ ‘ਤੇ ਆਪਣਾ ਨਾਮ ਬਦਲ ਕੇ ਬੀ.ਸੀ. ਯੂਨਾਈਟਿਡ ਰੱਖਣ ਦਾ ਅਧਿਕਾਰਤ ਤੌਰ ਤੇ ਇਥੇ ਇਕ ਸਮਾਗਮ ਦੌਰਾਨ ਕੀਤਾ।

ਬੁੱਧਵਾਰ ਰਾਤ ਨੂੰ ਇਕ ਸਥਾਨਕ ਹੋਟਲ ਵਿਚ ਕਰਵਾਏ ਗਏ ਸਮਾਗਮ ਦੌਰਾਨ ਬੀ ਸੀ ਯੁਨਾਈਟਡ ਦੇ ਆਗੂ ਕੇਵਿਨ ਫਾਲਕਨ ਨੇ ਉਕਤ ਐਲਾਨ ਕਰਦਿਆਂ ਕਿਹਾ ਕਿ ਇਹ ਸ਼ਾਨਦਾਰ ਪਲ ਹਨ।
ਉਹਨਾਂ ਹੋਰ ਕਿਹਾ ਕਿ ਅਸੀਂ ਯੁਨਾਈ਼ਟਡ ਨਾ ਸਿਰਫ਼ ਇਸ ਪਾਰਟੀ ਲਈ ਹਾਂ ਸਗੋਂ ਇਸ ਸੂਬੇ ਲਈ ਇੱਕ ਨਵਾਂ ਰਾਹ ਤਿਆਰ ਕਰ ਰਹੇ ਹਾਂ। ਅਸੀਂ ਸਖ਼ਤ ਚੁਣੌਤੀਆਂ ਨਾਲ ਨਜਿੱਠਣ ਜਾ ਰਹੇ ਹਾਂ ਅਤੇ ਬ੍ਰਿਟਿਸ਼ ਕੋਲੰਬੀਅਨਾਂ ਲਈ ਨਤੀਜੇ ਦੇਣ ਜਾ ਰਹੇ ਹਾਂ। ਇਸ ਲਈ ਅਸੀਂ ਇੱਕਜੁੱਟ ਹੋ ਕੇ, ਇਕ ਸ਼ਾਨਦਾਰ ਭਵਿੱਖ ਨੂੰ ਸੰਭਾਲਣ ਜਾ ਰਹੇ ਹਾਂ।

ਫਾਲਕਨ ਨੇ ਕਿਹਾ ਕਿ ਬੀ. ਸੀ. ਯੂਨਾਈਟਿਡ “ਨਵੀਨਤਾਕਾਰੀ ਨੀਤੀਆਂ ਨੂੰ ਅੱਗੇ ਲਿਆਏਗਾ ਜੋ ਦਰਸਾਉਂਦੀਆਂ ਹਨ ਕਿ, ਮਿਲ ਕੇ ਕੰਮ ਕਰਕੇ, ਅਸੀਂ ਇਸ ਪ੍ਰਾਂਤ ਵਿੱਚ ਦਰਪੇਸ਼ ਮੁਸ਼ਕਲ ਮੁੱਦਿਆਂ ਨਾਲ ਨਜਿੱਠ ਸਕਦੇ ਹਾਂ। ਉਹਨਾਂ ਕਿਹਾ ਕਿ ਪਾਰਟੀ ਦੇ ਇਸ ਨਵੇਂ ਨਾਮ ਤੋ ਜਾਣੂ ਹੋਣ ਲਈ ਸੂਬੇ ਦੇ ਲੋਕਾਂ ਕੋਲ 18 ਮਹੀਨੇ ਦਾ ਸਮਾਂ ਹੈ। ਪ੍ਰੀਮੀਅਰ ਈਬੀ ਨੇ ਅਗਲੀਆਂ ਚੋਣਾਂ 2024 ਵਿਚ ਕਰਵਾਉਣ ਦਾ ਵਾਅਦਾ ਕੀਤਾ ਹੈ। ਇਸ ਲਈ ਉਹਨਾਂ ਕੋਲ ਬਹੁਤ ਸਮਾਂ ਹੈ। ਉਹਨਾਂ ਕਿਹਾ ਉਹਨਾਂ ਨੂੰ ਉਮੀਦ ਹੈ ਕਿ ਉਹ ਆਪਣਾ ਵਾਅਦਾ ਨਹੀ ਤੋੜਨਗੇ ਜਿਵੇਂਕਿ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ ਨੇ ਕੀਤਾ ਸੀ।
ਹੌਰਗਨ ਨੇ ਕੋਵਿਡ-19 ਮਹਾਂਮਾਰੀ ਦੇ ਸਿਖਰ ਦੇ ਦੌਰਾਨ 2020 ਵਿੱਚ ਅਚਾਕਨ ਚੋਣਾਂ ਕਰਵਾਕੇ 87 ਮੈਂਬਰੀ ਸਦਨ ਵਿਚ ਬਹੁਮਤ ਪ੍ਰਾਪਤ ਕਰਦਿਆਂ ਲਿਬਰਲ ਨੂੰ ਕੇਵਲ  28 ਸੀਟਾਂ ਤੱਕ ਸੀਮਿਤ ਕਰ ਦਿੱਤਾ ਸੀ।