Headlines

ਮੈਟਰੋ ਵੈਨਕੂਵਰ ਦਾ ਚਰਚਿਤ ਰੇਡੀਓ 1600 ਏ ਐੇਮ ਬਣਿਆ ਰੇਡੀਓ ਪੰਜਾਬ

-ਸੁਖਦੇਵ ਸਿੰਘ ਢਿਲੋਂ ਦੀ ਅਗਵਾਈ ਹੇਠ ਨਵੀਂ ਮੈਨਜਮੈਂਟ ਨੇ ਸੰਭਾਲੀ ਕਮਾਨ-
ਸਰੀ-ਮੈਟਰੋ ਵੈਨਕੂਵਰ ਅਤੇ ਆਸ ਪਾਸ ਦੇ ਏਰੀਏ ਵਿਚ ਚਰਚਿਤ ਰੇਡੀਓ ਸਟੇਸ਼ਨ 1600 ਏ ਐਮ ਦੀ ਮੈਨਜਮੈਂਟ ਤਬਦੀਲ ਹੋ ਗਈ ਹੈ। ਇਸ ਰੇਡੀਓ ਦੀ ਮੈਨਜਮੈਂਟ ਲਗਪਗ 22 ਸਾਲ ਬਾਦ ਮੁੜ ਇਸਦੇ ਮੋਢੀ ਸੰਚਾਲਕ ਸੁਖਦੇਵ ਸਿੰਘ ਢਿੱਲੋਂ ਨੇ ਸੰਭਾਲ ਲਈ ਹੈ। ਇਸਤੋ ਪਹਿਲਾਂ ਸਰਹੱਦ ਪਾਰੋਂ ( ਯੂ ਐਸ ਏ) ਤੋਂ ਇਸ ਫਰੀਕਵੈਂਸੀ ਉਪਰ ਰੇਡੀਓ ਇੰਡੀਆ ਤੇ ਫਿਰ ਮੀਡੀਆ ਵੇਵਜ ਦੇ ਨਾਮ ਹੇਠ ਪੰਜਾਬੀ ਸਰੋਤੇ ਇਸ ਨਾਲ ਜੁੜੇ ਰਹੇ ਹਨ। ਪਰ ਹੁਣ ਬੀਤੇ ਦਿਨ ਇਸ ਫਰੀਕਵੈਂਸੀ ਤੋਂ ਰੇਡੀਓ ਪੰਜਾਬ ਨੇ ਆਪਣੇ ਪ੍ਰੋਗਰਾਮਾਂ ਦੀ ਵਿਧੀਵਤ ਸ਼ੁਰੂਆਤ ਕਰ ਦਿੱਤੀ ਹੈ। ਇਸ ਮੌਕੇ ਸ਼ਹਿਰ ਦੇ ਕਈ ਪਤਵੰਤੇ ਤੇ ਖਾਸ ਮਹਿਮਾਨ ਹਾਜ਼ਰ ਸਨ। ਰੇਡੀਓ ਪੰਜਾਬ ਦੇ ਸੰਚਾਲਕ ਸੁਖਦੇਵ ਸਿੰਘ ਢਿੱਲੋਂ ਨੇ ਪੰਜਾਬੀ ਸਰੋਤਿਆਂ ਨੂੰ ਭਰਵੇਂ ਸਹਿਯੋਗ ਦੀ ਅਪੀਲ ਕੀਤੀ ਹੈ।