Headlines

ਵਿੰਨੀਪੈਗ ਤੋਂ ਐਮ ਪੀ ਕੇਵਿਨ ਲੈਮਰੂ ਨੇ ਕੇਸਰੀ ਦਸਤਾਰ ਸਜਾਕੇ ਸਦਨ ਵਿਚ ਹਾਜ਼ਰੀ ਭਰੀ

ਓਟਵਾ- ਅੱਜ  ਹਾਊਸ ਆਫ ਕਾਮਨਜ਼ ਦੇ ਇਜਲਾਸ ਦੌਰਾਨ ਵਿੰਨੀਪੈਗ ਨਾਰਥ ਤੋ ਲਿਬਰਲ ਐਮ ਪੀ ਕੇਵਿਨ ਲੈਮਰੂ ਨੇ ਕੈਨੇਡਾ ਵਿਚ ਸਿੱਖ ਹੈਰੀਟੇਜ ਮੰਥ ਨੂੰ ਯਾਦ ਕਰਵਾਉਂਦਿਆਂ ਕੇਸਰੀ ਦਸਤਾਰ ਸਜਾਕੇ ਸਦਨ ਵਿਚ ਹਾਜ਼ਰੀ ਭਰੀ। ਬਹਿਸ ਦੀ ਲਾਈਵ ਕਵਰੇਜ ਦੌਰਾਨ ਉਹ ਸਦਨ ਵਿਚ ਦਸਤਾਰ ਵਿਚ ਸਜੇ ਦਿਖਾਈ ਦੇ ਰਹੇ ਸਨ ਜਦੋਕਿ ਉਹਨਾਂ ਦੇ ਦੂਸਰੇ ਪਾਸੇ ਕੈਲਗਰੀ ਤੋ ਐਮ ਪੀ ਜਸਰਾਜ ਸਿੰਘ ਹੱਲਣ ਵਿਰੋਧ ਧਿਰ ਦੇ ਆਗੂ ਦੇ ਇਕ ਪਾਸੇ ਬੈਠੇ ਦਿਖਾਈ ਦੇ ਰਹੇ ਸਨ।

ਅੱਜ ਸਦਨ ਵਿਚ ਕੰਸਰਵੇਟਿਵ ਆਗੂ ਪੀਅਰ ਪੋਲੀਅਰ ਨੇ ਟਰੂਡੋ ਫਾਊਂਡੇਸ਼ਨ ਦੇ ਮੁੱਦੇ ਉਪਰ ਪ੍ਰਧਾਨ ਮੰਤਰੀ ਟਰੂਡੋ ਨੂੰ ਮੁੜ ਘੇਰਨ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਉਹਨਾਂ ਦਾ ਟਰੂਡੋ ਫਾਊਂਡੇਸ਼ਨ ਨਾਲ ਪਿਛਲੇ 10 ਸਾਲ ਤੋ ਕੋਈ ਸਬੰਧ ਨਹੀ ਹੈ ਪਰ ਉਹਨਾਂ ਅਤੇ ਪਰਿਵਾਰ ਦੀਆਂ ਛੁੱਟੀਆਂ ਦਾ ਖਰਚਾ ਫਾਊਡੇਸ਼ਨ ਵਲੋਂ ਅਦਾ ਕੀਤਾ ਗਿਆ ਹੈ ਜਿਸਦਾ ਉਹਨਾਂ ਕੋਲ ਕੋਈ ਉਤਰ ਨਹੀ। ਹਾਊਸ ਲੀਡਰ ਨੇ ਵਿਰੋਧੀ ਧਿਰ ਵਲੋਂ ਸਦਨ ਦੀ ਕਾਰਵਾਈ ਨੂੰ ਕੰਮ ਦੀਆਂ ਗੱਲਾਂ ਤੋ ਪਾਸੇ ਲਿਜਾਣਾ ਦੱਸਿਆ।