Headlines

ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ 300 ਸਾਲਾ ਜਨਮ ਦਿਵਸ ਨੂੰ ਸਮਰਪਿਤ ਸਮਾਗਮ 5-7 ਮਈ ਨੂੰ

ਸਰੀ -ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਤੇ ਰੋਲ ਮਾਡਲ ‘ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ’ ਜੀ ਦਾ 300ਵਾਂ ਜਨਮ ਦਿਨ ਬੜੀ ਸ਼ਾਨੋਸ਼ੌਕਤ ਤੇ ਧੂੰਮਧਾਮ 5, 6 ਤੇ 7 ਮਈ ਨੂੰ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਕਮੇਟੀ ਵਲੋਂ ਸ ਸੁਰਿੰਦਰ ਸਿੰਘ ਜੱਬਲ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਇਹ ਤਿੰਨ ਦਿਨਾਂ ਪ੍ਰੋਗਰਾਮ 5 ਮਈ ਤੋ ਸ਼ੁਰੂ ਹੋਣਗੇ।

ਤਿੰਨ ਦਿਨਾਂ ਦਾ ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੈ-

5 ਮਈ, 2023                 ਅਰੰਭ ਅਖੰਡ ਪਾਠ ਸਾਹਿਬ ਸਵੇਰੇ 10:00 ਵਜੇ

ਸ਼ੁਕਰਵਾਰ                           ਕੀਰਤਨ ਰਾਗੀ ਜੱਥਾ ਭਾਈ ਇਕਬਾਲ ਸਿੰਘ ਲੁਧਿਆਣੇ ਵਾਲੇ    ਸ਼ਾਮ ਨੂਂ 4:00 ਤੋਂ 4:30 ਵਜੇ

ਕੀਰਤਨ ਰਾਗੀ ਜੱਥਾ ਭਾਈ ਗੁਰਵਿੰਦਰ ਸਿੰਘ ਗੁਲਸ਼ਨ          ਸ਼ਾਮ ਨੂੰ 4:30 ਤੋਂ 5:00 ਵਜੇ

ਕੀਰਤਨ ਰਾਗੀ ਜੱਥਾ ਭਾਈ ਅਮਰਜੀਤ ਸਿੰਘ ਕਲੋਵਰਡੇਲ ਵਾਲੇ         ਸ਼ਾਮ ਨੂੰ 5:00 ਤੋਂ 5:30 ਵਜੇ

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਦਿਆਰਥੀ ਕੀਰਤਨ/ਕਵਿਤਾ     ਸ਼ਾਮ ਨੂੰ 5:30 ਤੋਂ 6:15 ਵਜੇ

ਨਾਮਧਾਰੀ ਸੰਗੀਤ ਅਕੈਡਮੀ                                               ਸ਼ਾਮ ਨੂੰ 6:15 ਤੋਂ 6:45 ਵਜੇ

ਨਾਦ ਆਰਟਸ ਅਕੈਡਮੀ                                         ਸ਼ਾਮ ਨੂੰ 6:45 ਤੋਂ 7:15 ਵਜੇ

ਭਾਈ ਮਰਦਾਨਾ ਗੁਰਮਤਿ ਸੰਗੀਤ ਅਕੈਡਮੀ                     ਸ਼ਾਮ ਨੂ 7:15 ਤੋਂ 8:00 ਵਜੇ

ਵਿਸ਼ੇਸ਼ ਸੂਚਨਾ:

ਭਾਈ ਮਰਦਾਨਾ ਗੁਰਮਤਿ ਸੰਗੀਤ, ਨਾਦ ਆਰਟਸ ਅਕੈਡਮੀ ਅਤੇ ਨਾਮਧਾਰੀ ਸੰਗੀਤ ਅਕੈਡਮੀ ਅਤੇ ਵਲੋਂ ਸ਼ਾਮ 6:00 ਵਜੇ ਤੋਂ 8:00 ਵਜੇ ਤੀਕ ਵਸ਼ੇਸ਼ ਦਰਬਾਰ ਕੀਤਾ ਜਾ ਰਿਹਾ ਹੈ, ਜਿਸ ਵਿਚ  ਸਿਖਿਆਰਥੀ ਨਿਰਧਾਰਿਤ ਰਾਗਾਂ ਵਿਚ ਕੀਰਤਨ, ਤਬਲਾ ਸੋਲੋ, ਤੰਤੀ ਸਾਜ਼ ਅਤੇ ਕਵੀਸ਼ਰੀ ਗਾਇਨ ਕਰਨਗੇ।

6 ਮਈ, 2023                 ਰਿਵਰਸਾਈਡ ਸਿਗਨੇਚਰ ਬੈਂਕੁਇਟ ਹਾਲ              ਸਮਾਂ ਸ਼ਾਮ ਨੂੰ ਠੀਕ 5:30 ਠੀਕ ਵਜੇ

ਸ਼ਨਿਚਰਵਾਰ               13030 – 76 ਐਵੇਨੀਊ, ਸਰੀ, ਬੀ.ਸੀ. ਫੋਨ: (604) 501-6099

ਸਮਾਗਮ ਦਾ ਅਰੰਭ ਸ਼ਾਮ ਨੂੰ ਠੀਕ 6:00 ਵਜੇ ਕੀਤਾ ਜਾਵੇਗਾ।

ਸਭ ਨੂੰ ਬੇਨਤੀ ਹੈ ਕਿ ਸਮੇਂ ਸਿਰ ਜ਼ਰੂਰ ਪਹੁੰਚੋ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜੀਵਨ ਤੇ ਰੋਸ਼ਨੀ ਪਾਉਣ ਦੇ ਨਾਲ ਨਾਲ ਖਾਲਸਾ ਸਕੂਲ ਦੇ ਵਿਦਿਆਰਥੀ ਤਬਲੇ ਤੇ ਸੋਲੋ ਅਤੇ ਗਤਕੇ ਦੇ ਜੌਹਰ ਦਿਖਾਉਣਗੇ।ਇੰਡੀਆ, ਕੈਨੇਡਾ, ਅਮਰੀਕਾ ਤੇ ਇੰਗਲੈਂਡ ਵਿਚ ਪ੍ਰਦਰਸ਼ਨ ਕਰ ਚੁਕੇ ਸਰਬਜੀਤ ਸਿੰਘ ‘ਸੰਨੀ’ ਮਥਾਰੂ ਤਬਲਾ ਵਾਦਕ ਵੀ ਹਾਜ਼ਰੀ ਭਰਨਗੇ।

ਬੇਨਤੀ ਹੈ ਕਿ ਸੀਟਾਂ ਲਿਮਟਿਡ ਹੋਣ ਕਰਕੇ ਸੁਸਾਇਟੀ ਦੇ ਔਫਿਸ ਤੋਂ ਹੁਣ ਤੋਂ ਹੀ ਖਰੀਦੋ।ਹਾਲ ਵਿਚ ਟਿਕਟ ਖਰੀਦਣ ਲਈ ਆਪਣਾ ਨਾਮ ਜ਼ਰੂਰ ਲਿਖਵਾਓ ਜੀ।

7 ਮਈ, 2023                 ਭੋਗ ਅਖੰਡ ਪਾਠ ਸਾਹਿਬ                                        ਸਵੇਰੇ 8:45 ਤੋਂ 9:30 ਵਜੇ

ਕੀਰਤਨ                                                                    ਸਵੇਰੇ 9:30 ਤੋਂ 10:30 ਵਜੇ

ਗੈਸਟ ਸਪੀਕਰ                                                   ਸਵੇਰੇ 10:30 ਤੋਂ 11:15 ਵਜੇ

ਢਾਡੀ ਜੱਥਾ ਜਤਿੰਦਰ ਸਿੰਘ ਘੁੰਮਨ                               ਸਵੇਰੇ 11:15 ਤੋਂ 12:30 ਵਜੇ

ਕਵੀ ਦਰਬਾਰ (ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਨਾਲ ਸੰਬੰਧਤ)         ਬਾਦ ਦੁਪਹਿਰ 12:30 ਵਜੇ

ਅਨੰਦ ਸਾਹਿਬ, ਅਰਦਾਸ ਅਤੇ ਸਮਾਪਤੀ                        ਬਾਦ ਦੁਪਹਿਰ 1:00 ਵਜੇ