Headlines

ਉਘੇ ਲੇਖਕ-ਪੱਤਰਕਾਰ ਐਸ ਅਸ਼ੋਕ ਭੌਰਾ ਦਾ ਸਰੀ ਵਿਚ ਮਨਾਇਆ ਜਨਮ ਦਿਨ

ਸਰੀ-ਬੀਤੀ ਸ਼ਾਮ  ਉਘੇ ਲੇਖਕ, ਪੱਤਰਕਾਰ -ਕਾਲਮਨਵੀਸ ਐਸ ਅਸ਼ੋਕ ਭੌਰਾ ਦਾ 60ਵਾਂ ਜਨਮ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਦੇ ਸਰੀ ਸਥਿਤ ਗ੍ਰਹਿ ਵਿਖੇ ਦੋਸਤਾਂ- ਮਿੱਤਰਾਂ ਦੀ ਮਹਿਫਲ ਚ ਮਨਾਇਆ ਗਿਆ। ਇਸ ਮੌਕੇ ਕੇਕ ਕੱਟਿਆ, ਵਧਾਈਆਂ ਸਾਂਝੀਆਂ ਕੀਤੀਆਂ ਤੇ ਭੌਰਾ ਸਾਹਿਬ ਨੇ ਆਪਣੇ ਅਨੁਭਵ  ਸਾਂਝੇ ਕੀਤੇ। ਸੁਰਜੀਤ ਮਾਧੋਪੁਰੀ ਤੇ ਦਿਲਰਾਜ- ਮਿਸ ਨੀਲਮ ਦੀ ਜੋੜੀ ਨੇ ਗੀਤਾਂ ਦੀ ਛਹਿਬਰ ਲਗਾਈ ਤੇ ਮਹਿਫਲ ਨੂੰ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਮਹਿਫਲ ਵਲੋਂ ਅਸ਼ੋਕ ਭੌਰਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਹ ਸਨਮਾਨ ਚਿੰਨ ਪ੍ਰਿੰਸੀਪਲ ਕਸ਼ਮੀਰਾ ਸਿੰਘ, ਸੁੱਖੀ ਬਾਠ, ਜੇ ਮਿਨਹਾਸ, ਪ੍ਰੋ ਪ੍ਰਿਥੀਵਾਲ ਸਿੰਘ ਸੋਹੀ, ਸੁਰਜੀਤ ਮਾਧੋਪੁਰੂ ਤੇ ਪ੍ਰਿਤਪਾਲ ਗਿੱਲ ਵਲੋ ਭੇਟ ਕੀਤਾ ਗਿਆ।