Headlines

ਸਰੀ ਵਿਚ ਆਰ ਸੀ ਐਮ ਪੀ ਜਾਂ ਮਿਉਂਸਪਲ ਪੁਲਿਸ ਰੱਖਣ ਬਾਰੇ ਫ਼ੈਸਲਾ ਅੱਜ

ਵੈਨਕੂਵਰ ( ਦੇ ਪ੍ਰ ਬਿ)–ਬ੍ਰਿਟਿਸ਼ ਕੋਲੰਬੀਆ ਦੇ ਜਨਤਕ ਸੁਰੱਖਿਆ ਬਾਰੇ ਮੰਤਰੀ ਮਾਈਕ ਫਾਰਨਵਰਥ ਨੇ ਕਿਹਾ ਹੈ ਕਿ ਸਰੀ ਵਾਸੀਆਂ ਨੂੰ ਸ਼ੁੱਕਰਵਾਰ ਪਤਾ ਲੱਗ ਜਾਵੇਗਾ ਕਿ ਮੈਟਰੋ ਵੈਨਕੂਵਰ ਸਿਟੀ ਵਿਚ ਕਿਹੜੀ ਪੁਲਿਸ ਹੋਵੇਗੀ, ਆਰਸੀਐਮਪੀ ਜਾਂ ਮਿਉਂਸਪਲ ਪੁਲਿਸ ਸਰਵਿਸ| ਫਾਰਨਵਰਥ ਨੇ ਕਿਹਾ ਕਿ ਸਰਕਾਰ ਸ਼ਹਿਰ ਵਿਚ ਭਵਿੱਖ ਦੀ ਪੁਲਿਸ ਸਬੰਧੀ ਆਪਣਾ ਫ਼ੈਸਲਾ ਐਲਾਨਣ ਲਈ ਤਿਆਰ ਹੈ| ਸਰੀ ਆਰਸੀਐਮਪੀ ਤੋਂ ਸੁਤੰਤਰ ਸਰੀ ਪੁਲਿਸ ਸਰਵਿਸ ਨੂੰ ਟਰਾਂਜ਼ੀਸ਼ਨ ਦੀ ਪ੍ਰਕਿਰਿਆ ਵਿਚੋਂ ਲੰਘ ਰਿਹਾ ਸੀ ਜਦੋਂ ਵੋਟਰਾਂ ਨੇ ਉਸ ਮੇਅਰ ਨੂੰ ਚੁਣ ਲਿਆ ਜਿਸ ਨੇ ਤਬਦੀਲੀ ਦਾ ਵਿਰੋਧ ਕੀਤਾ । ਕੋਈ ਫ਼ੈਸਲਾ ਨਾ ਹੋਣ ਕਾਰਨ ਸਰੀ ਕਰਦਾਤਾਵਾਂ ਨੂੰ ਲੱਖਾਂ ਡਾਲਰ ਦੀ ਕੀਮਤ ਤਾਰਨੀ ਪਵੇਗੀ ਪਰ ਮੇਅਰ ਬਰੈਂਡਾ ਲੋਕ ਦਾ ਕਹਿਣਾ ਕਿ ਆਰਸੀਐਮਪੀ ਨੂੰ ਵਾਪਸ ਟਰਾਂਜ਼ੀਸ਼ਨ ਪੁਲਿਸ ਸਰਵਿਸ ਨੂੰ ਤਬਦੀਲੀ ਤੋਂ ਘੱਟ ਮਹਿੰਗੀ ਹੋਵੇਗੀ| ਸੂਬਾ ਸਰਕਾਰ ਨੇ ਪਹਿਲਾਂ ਹੀ ਮਿਉਂਸਪਲ ਪੁਲਿਸ ਫੋਰਸ ਦੇ ਕਦਮ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਅਤੇ ਹੁਣ ਮੇਅਰ ਤੇ ਕੌਂਸਲ ਚਾਹੁੰਦੇ ਹਨ ਕਿ ਫ਼ੈਸਲੇ ਨੂੰ ਉਲਟਾਉਣ ਦੀ ਸਹਿਮਤੀ ਦਿੱਤੀ ਜਾਵੇ| ਫਾਰਨਵਰਥ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਸਰਕਾਰ ਦੇ ਸਭ ਤੋਂ ਔਖੇ ਫ਼ੈਸਲਿਆਂ ਵਿਚੋਂ ਇਕ ਹੈ| ਫਾਰਨਵਰਥ ਨੇ ਲੈਜਿਸਲੇਚਰ ਵਿਚ ਦੱਸਿਆ ਕਿ ਇਹ ਬਹੁਤ ਹੀ ਗੁੰਝਲਦਾਰ ਮਸਲਾ ਹੈ, ਇਸ ਲਈ ਬਹੁਤ ਸਾਰਾ ਕੰਮ ਕੀਤਾ ਜਾਣਾ ਹੈ ਅਤੇ ਸ਼ੁੱਕਰਵਾਰ ਤਕ ਫ਼ੈਸਲਾ ਲੈ ਲਿਆ ਜਾਵੇਗਾ|