Headlines

ਗੋਬਿੰਦ ਸਰਵਰ ਸਕੂਲ ਵੱਲੋਂ ਸਿੱਖ ਵਿਰਾਸਤ ਮਹੀਨਾ ਮਨਾਇਆ

ਐਡਮਿੰਟਨ (ਗੁਰਪ੍ਰੀਤ ਸਿੰਘ)— ਗੋਬਿੰਦ ਸਰਵਰ ਸਕੂਲ ਵੱਲੋਂ ਬੀਤੇ ਦਿਨ ਸਿੱਖ ਵਿਰਾਸਤ ਮਹੀਨਾ ਮਨਾਇਆ ਗਿਆ। ਜਿਸ ਦੌਰਾਨ ਸਕੂਲ ਵੱਲੋਂ ਪੰਜਾਬੀ ਵਿਰਸਾ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਦੌਰਾਨ ਸਕੂਲ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆ ਤੇ ਅਧਿਆਪਕਾਂ ਨੇ ਪੁਰਾਤਨ ਪੰਜਾਬੀ ਸੱਥਾਂ, ਪਾਠਸ਼ਾਲਾਵਾਂ, ਰਸੋਈਆਂ, ਪਾਠ-ਕੀਰਤਨ, ਖੇਡਾਂ, ਚੱਕੀਆਂ, ਭਾਂਡੇ, ਕਵੀਸ਼ਰੀਆ, ਭੰਡਾਂ ਦੀਆਂ ਕਲੋਲਾਂ ਆਦਿ ਦਾ ਪ੍ਰਦਰਸ਼ਨ ਕੀਤਾ ਗਿਆ,  ਦਰਸ਼ਕਾਂ ਵੱਲੋਂ ਭਰਪੂਰ ਪ੍ਰਸ਼ੰਸਾਂ ਕੀਤੀ ਗਈ। ਪ੍ਰਦਰਸ਼ਨੀ ਦੌਰਾਨ ਸਕੂਲ ਸਟਾਫ ‘ਚ ਪ੍ਰਿੰਸੀਪਲ ਹਰਰੰਗ ਕੌਰ, ਡਾਇਰੈਕਟਰ, ਬਲਵੰਤ ਕੌਰ ਸ਼ੇਖੋਂ, ਗੁਰਮਿਤ ਟੀਚਰ ਜਸਲੀਨ ਕੌਰ, ਮਨਪ੍ਰੀਤ ਕੌਰ, ਕਮਲਦੀਪ ਕੌਰ, ਜਸਵਿੰਦਰ ਕੌਰ, ਸੁਖਜੀਤ ਕੌਰ ਗਗਨਦੀਪ ਕੌਰ ਢਿੱਲੋਂ, ਹਰਿੰਦਰ ਕੌਰ ਚੌਧਰੀ, ਸਮੇਤ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਡਮਿੰਟਨ ਦੇ ਵਲੰਟੀਅਰਾਂ ਨੇ ਭਰਪੂਰ ਸਹਿਯੋਗ ਦਿੱਤਾ।