Headlines

ਪਿੰਡ ਚੱਕਰ ਨਿਵਾਸੀਆਂ ਵੱਲੋਂ ਸਾਲਾਨਾ ਇਕੱਤਰਤਾ ਮਿਲਣੀ 14 ਮਈ ਐਤਵਾਰ ਨੂੰ

ਐਬਟਸਫੋਰਡ :-(ਬਰਾੜ-ਭਗਤਾ ਭਾਈ ਕਾ)- ਜਨਮ ਭੂਮੀ ਛੱਡ ਕੇ ਕਰਮ ਭੂਮੀ ‘ਤੇ ਆ ਕੇ ਵਸੇ ਪੰਜਾਬ ਦੇ ਜਨਮਿਆਂ ਨੇ ਕੈਨੇਡਾ ‘ਚ ਪਹੁੰਚ ਕੇ ਕੰਮਾਂਕਾਰਾਂ ‘ਚੋਂ ਇੱਕ ਦਿਨ ਵਿਹਲੇ ਹੋ ਕੇ ਜ਼ਿਲ੍ਹੇਵਾਰ, ਇਲਾਕੇ ਮੁਤਾਬਿਕ, ਵਿੱਦਿਅਕ ਸੰਸਥਾਵਾਂ ਅਤੇ ਪਿੰਡਵਾਰ ਆਪਸੀ ਭਾਈਚਾਰਕ ਸਾਂਝ ਨੂੰ ਉਸੇ ਤਰਾਂ ਹੀ ਨਿਭਾਉਣ ਲਈ ਕਦਮ ਵਧਾਏ ਹਨ ਜਿਵੇਂ ਉਹ ਆਪਣੀ ਜਨਮ ਭੂੰਮੀ ‘ਤੇ ਰਹਿ ਕੇ ਵਿਆਹ ਸ਼ਾਦੀਆਂ ਅਤੇ ਹੋਰ ਖੁਸ਼ੀ ਦੇ ਪ੍ਰੋਗਰਾਮਾਂ ‘ਚ ਇਕੱਠੇ ਹੋ ਕੇ ਸ਼ਰੀਕਾ ਕਬੀਲਾ ਪਾਲਦੇ ਹਨ।
ਇਸੇ ਤਰਾਂ ਹੀ ਲੁਧਿਆਣਾ ਜ਼ਿਲ੍ਹਾ ਦੇ ਚਰਚਿਤ ਪਿੰਡ ਚਕਰ ਨਿਵਾਸੀਆਂ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਨਾਲ ਸੰਬੰਧਤ ਸਭਨਾਂ ਦਾ 14 ਮਈ ਦਿਨ ਐਤਵਾਰ ਨੂੰ ਮਿਲਣੀ ਪ੍ਰੋਗਰਾਮ ਲਈ ਦਿਨ ਮੁਕੱਰਰ ਕੀਤਾ ਹੈ। ਇਸ ਮਿਲਣੀ ਪ੍ਰੋਗਰਾਮ ਵਿੱਚ ਪਿੰਡ ਦੀਆਂ ਧੀਆਂ, ਜਿਹੜੀਆਂ ਕੇ ਵਿਆਹ ਪਿੱਛੋਂ ਆਪਣੇ ਸਹੁਰਾ ਪਰਿਵਾਰ ‘ਚ ਰਹਿ ਰਹੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਪਤੀਆਂ ਸਮੇਤ ਬੱਚਿਆਂ ਨੂੰ ਨਾਲ ਲੈ ਕੇ ਆਉਣ ਦੀ ਪੁਰਜ਼ੋਰ ਸ਼ਬਦਾਂ ਨਾਲ ਸੱਦਾ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਸਭਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਰੇ, ਜਿਹੜੇ ਚਕਰ ਪਿੰਡ ਨਾਲ ਸੰਬੰਧਤ ਹਨ ਚਾਹੇ ਉਹ ਕੈਨੇਡਾ ਅਮਰੀਕਾ ਜਾਂ ਕਿਸੇ ਵੀ ਹੋਰ ਦੇਸ਼ ਵਿੱਚ ਕਿਤੇ ਵੀ ਰਹਿੰਦੇ ਹੋਏ ਜੇ ਆ ਸਕਦੇ ਹੋਣ ਤਾਂ ਆਪਣੇ ਪਿੰਡ ਚਕਰ ਵਾਸੀਆਂ ਦੀ ਮਿਲਣੀ ਵਿੱਚ ਪਹੁੰਚਣ ਲਈ ਬੇਨਤੀ ਜ਼ਰੂਰ ਪ੍ਰਵਾਨ ਕਰਨ। ਇਹ ਮਿਲਣੀ ਪ੍ਰੋਗਰਾਮ 33094 ਸਾਊਥ ਫਰੇਜ਼ਰ ਵੇਅ ਐਬਟਸਫੋਰਡ ਵਿਖੇ ਸਥਿੱਤ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੋਸਾਇਟੀ ਵਿਖੇ 14 ਮਈ ਦਿਨ ਐਤਵਾਰ ਨੂੰ ਰੱਖੀ ਹੋਈ ਹੈ ਜਿੱਥੇ ਕੁੱਲ ਲੋਕਾਈ ਦੇ ਅਮਨ ਸੁੱਖ ਸ਼ਾਂਤੀ ਲਈ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦਾ ਭੋਗ ਪਾਏ ਜਾਣ ਉਪਰੰਤ ਅਰਦਾਸ ਕੀਤੀ ਜਾਵੇਗੀ। ਕਥਾ ਅਤੇ ਕੀਰਤਨ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸੋ ਪਿੰਡ ਚੱਕਰ ਦੇ ਸਮੂਹ ਵਾਸੀਆਂ ਵੱਲੋਂ ਸਭਨਾਂ ਨੂੰ ਬੇਨਤੀ ਹੈ ਇਸ ਸ਼ੁੱਭ ਮੌਕੇ ਜ਼ਰੂਰ ਪਹੁੰਚਣ ਦੀਆਂ ਕ੍ਰਿਪਾਲਤਾ ਕਰਨੀ। ਹੋਰ ਵਧੇਰੇ ਜਾਣਕਾਰੀ ਲਈ ਰਣਜੋਧ ਸਿੰਘ ਸਿੱਧੂ (ਯੋਧਾ ਚਕਰ) ਨਾਲ 604-825-8315 ਫ਼ੋਨ ਜ਼ਰੀਏ ਸੰਪਰਕ ਕੀਤਾ ਜਾ ਸਕਦਾ ਹੈ।