Headlines

ਵਿੰਨੀਪੈਗ ਵਿਚ ਮਦਰ ਡੇਅ ਮੌਕੇ 14 ਮਈ ਨੂੰ ਵਿਸ਼ੇਸ਼ ਪ੍ਰੋਗਰਾਮ

ਵਿੰਨੀਪੈਗ ( ਸ਼ਰਮਾ)- ਨੂਰ ਐਟਰਟੇਨਮੈਂਟ ਵਲੋਂ ਮਦਰ ਡੇਅ ( ਮਾਂ ਦਿਵਸ) ਮੌਕੇ 14 ਮਈ ਦਿਨ ਐਤਵਾਰ ਨੂੰ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਕੇਵਲ ਔਰਤਾਂ ਲਈ  ਪੰਜਾਬ ਕਲਚਰਲ ਸੈਂਟਰ 1770 ਕਿੰਗ ਐਡਵਰਡ ਸਟਰੀਟ ਵਿੰਨੀਪੈਗ ਵਿਖੇ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੀ ਟਿਕਟ 25 ਡਾਲਰ ਰੱਖੀ ਗਈ ਹੈ। 10 ਸਾਲ ਤੋ ਘੱਟ ਉਮਰ ਦੇ ਬੱਚੇ ਅਤੇ 75 ਸਾਲ ਤੋ ਉਪਰ ਦੇ ਬਜੁਰਗਾਂ ਲਈ ਐਂਟਰੀ ਫਰੀ ਹੋਵੇਗੀ। ਦੁਪਹਿਰ 2 ਵਜੇ ਤੋਂ ਰਾਤ 10 ਵਜੇ ਤੱਕ ਇਸ ਪ੍ਰੋਗਰਾਮ ਦੌਰਾਨ ਵੈਂਡਰ ਸਟਾਲ, ਫੋਟੋ ਬੂਥ, ਪ੍ਰਾਈਜ, ਅਕੈਡਮੀ ਪ੍ਰਫਾਰਮੈਂਸ ਤੇ ਗੀਤ -ਸੰਗੀਤ ਵਿਸ਼ੇਸ਼ ਆਕਰਸ਼ਨ ਹੋਣਗੇ।