Headlines

ਗੋਬਿੰਦ ਸਰਵਰ ਸਕੂਲ ਐਡਮਿੰਟਨ ਵਲੋਂ ਸਿੱਖ ਵਿਰਾਸਤ ਮਹੀਨੇ ਨੂੰ ਸਮਰਪਿਤ ਪ੍ਰਦਰਸ਼ਨੀ

ਐਡਮਿੰਟਨ ( ਗੁਰਪ੍ਰੀਤ ਸਿੰਘ)- ਬੀਤੇ ਦਿਨੀਂ ਗੋਬਿੰਦ ਸਰਵਰ ਸਕੂਲ ਐਡਮਿੰਟਨ ਵਲੋਂ ਸਿੱਖ ਵਿਰਾਸਤ ਮਹੀਨੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਵਿਰਸੇ ਨਾਲ ਸਬੰਧਿਤ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਦੌਰਾਨ  ਸਕੂਲ ਅਧਿਆਪਕਾਂ ਦੀ ਅਗਵਾਈ ਹੇਠ ਨੰਨੇ ਮੁੰਨੇ ਵਿਦਿਆਰਥੀਆਂ ਨੇ ਪੁਰਾਤਨ ਪੰਜਾਬੀ ਸਭਿਆਚਾਰਕ ਵੰਨਗੀਆਂ ਜਿਹਨਾਂ ਵਿਚ ਸੱਥਾਂ, ਪੇਂਡੂ ਖੇਡਾਂ, ਭੰਡਾਂ ਦੀਆਂ ਨਕਲਾਂ, ਕਵੀਸ਼ਰੀ, ਗਿੱਧਾ, ਭੰਗੜਾ, ਧਾਰਮਿਕ ਸਰਗਰਮੀਆਂ ਵਿਚ ਪਾਠ, ਕੀਰਤਨ ਤੇ ਹੋਰ ਵਿਰਸੇ ਨਾਲ ਜੁੜੀਆਂ ਵਸਤਾਂ ਤੇ ਕਿਰਿਆਵਾਂ ਦਾ ਪ੍ਰਦਰਸ਼ਨ ਕੀਤਾ ਤੇ ਭਾਗ ਲਿਆ। ਇਸ ਦੌਰਾਨ ਸਕੂਲ ਵਿਚ ਪੁੱਜੇ ਬੱਚਿਆਂ ਦੇ ਮਾਪਿਆ ਤੇ ਹੋਰ ਮਹਿਮਾਨਾਂ ਨੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਅਤੇ ਉਸਦੀ ਸਿੱਖਿਆ ਸਬੰਧੀ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਤੇ ਪ੍ਰਦਰਸ਼ਨੀ ਦਾ ਆਨੰਦ ਮਾਣਿਆ।

ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਵਿਚ  ਸਕੂਲ ਪ੍ਰਿੰਸੀਪਲ ਹਰਰੰਗ ਕੌਰ  ਦੀ ਅਗਵਾਈ ਹੇਠ ਡਾਇਰੈਕਟਰ ਬਲਵੰਤ ਕੌਰ ਸੇਖੋਂ, ਜਸਲੀਨ ਕੌਰ ਗੁਰਮਤਿ ਟੀਚਰ, ਮਨਪ੍ਰੀਤ ਕੌਰ, ਕਮਲਦੀਪ ਕੌਰ, ਜਸਵਿੰਦਰ ਕੌਰ, ਸੁਖਜੀਤ ਕੌਰ, ਗਗਨਦੀਪ ਕੌਰ ਢਿੱਲੋਂ, ਹਰਿੰਦਰ ਕੌਰ ਚੌਧਰੀ ਅਤੇ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗਰੰਥ ਸਾਹਿਬ ਦੇ ਵਲੰਟੀਅਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।