Headlines

ਐਡਮਿੰਟਨ ਵਿਚ ਦਸਤਾਰ ਸਿਖਲਾਈ ਕੈਂਪ ਲਗਾਇਆ

ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ-

ਐਡਮਿੰਟਨ (ਗੁਰਪ੍ਰੀਤ ਸਿੰਘ)- ਟਰਬਨ ਕਿੰਗ ਐਕਸਕਲੂਸਿਵ ਸਟੋਰ ਅਤੇ ਸਿੱਖ ਯੂਥ ਅਕੈਡਮੀ ਐਡਮਿੰਟਨ ਵੱਲੋਂ ਸ਼ਹਿਰ ਦੇ ਸਿਲਵਰਬੇਰੀ ਪਾਰਕ ਵਿੱਚ ਦੋ ਦਿਨਾਂ ਮੁਫ਼ਤ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ ਲਗਪਗ 60 ਤੋਂ ਵਧੇਰੇ ਬੱਚਿਆ ਅਤੇ ਨੌਜਵਾਨਾਂ ਨੇ ਦਸਤਾਰ ਸਜਾਉਣ ਦੇ ਗੁਰ ਸਿਖੇ ਅਤੇ ਦਸਤਾਰਾਂ ਸਜਾਈਆਂ। ਕੈਂਪ ਦੌਰਾਨ ਬੱਚਿਆਂ ਤੇ ਨੌਜਵਾਨਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ‘ਚ ਵੀ ਭਰਪੂਰ ਉਤਸ਼ਾਹ ਪਾਇਆ ਗਿਆ। ਕੈਂਪ ਦੌਰਾਨ ਲਖਵੀਰ ਸਿੰਘ ਜੌਹਲ, ਅਰਵਿੰਦਰ ਸਿੰਘ, ਜੱਗਸ਼ਰਨ ਸਿੰਘ ਮਾਹਲ, ਕਸ਼ਮੀਰ ਸਿੰਘ, ਤੇਜਿੰਦਰ ਸਿੰਘ ਭੰਡਾਲ, ਦਵਿੰਦਰ ਸਿੰਘ, ਭਿੰਦਰ ਸਿੰਘ ਮਾਨ, ਚਰਨਜੀਤ ਸਿੰਘ ਮਾਹਲ, ਦੀਪ ਸਿੰਘ, ਹਰਦੀਪ ਸਿੰਘ ਲੱਲ, ਅੰਮ੍ਰਿਤ ਸਿੰਘ, ਸੰਦੀਪ ਸਿੰਘ ਹੁੰਦਲ, ਮਨਜੀਤ ਸਿੰਘ ਫੇਰੂਮਾਨ, ਸਰਬਜੋਤ ਸਿੰਘ, ਜਗੀਰ ਸਿੰਘ ਬਰਾੜ, ਰਾਜਵੀਰ ਪ੍ਰਤਾਪ ਸਿੰਘ ਸਮੇਤ ਹੋਰ ਕਈ ਪਤਵੰਤੇ ਤੇ ਵਲੰਟੀਅਰਾਂ ਨੇ ਪ੍ਰਬੰਧਕਾਂ ਦਾ ਸਹਿਯੋਗ ਦਿੱਤਾ ।  ਮੁੱਖ ਪ੍ਰਬੰਧਕ ਮਲਕੀਤ ਸਿੰਘ ਢੇਸੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੀਜਾ, ਕੋਲਡ ਡਰਿੰਕਸ ਤੇ ਕੌਫੀ ਦੇ ਵੀ ਖੁੱਲ੍ਹੇ ਲੰਗਰ ਵਰਤਾਏ ਗਏ।