Headlines

ਜ਼ਮਾਨਤ ਮਗਰੋਂ ਇਮਰਾਨ ਖਾਨ ਲਾਹੌਰ ਰਿਹਾਇਸ਼ ’ਤੇ ਪਰਤੇ

ਲਾਹੌਰ, 13 ਮਈ

ਇਸਲਾਮਾਬਾਦ ਵਿੱਚ ਅਧਿਕਾਰੀਆਂ ਨਾਲ ਲੰਬਾ ਸਮਾਂ ਚੱਲੇ ਰੇੜਕੇ ਮਗਰੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਤੜਕੇ ਆਪਣੀ ਰਿਹਾਇਸ਼ ’ਤੇ ਪੁੱਜੇ। ਕਈ ਮਾਮਲਿਆਂ ਵਿੱਚ ਜ਼ਮਾਨਤ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ ਕਈ ਘੰਟੇ ਅਦਾਲਤੀ ਕੰਪਲੈਕਸ ਵਿੱਚ ਹੀ ਰੁਕਣਾ ਪਿਆ। ਗੌਰਤਲਬ ਹੈ ਕਿ ਇਸਲਾਮਾਬਾਦ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਭ੍ਰਿਸ਼ਟਾਚਾਰ ਨਾਲ ਸਬੰਧਿਤ ਕੇਸ ਵਿੱਚ ਉਨ੍ਹਾਂ ਨੂੰ ਦੋ ਹਫ਼ਤਿਆਂ ਦੀ ਸੁਰੱਖਿਅਤ ਜ਼ਮਾਨਤ ਦਿੱਤੀ ਸੀ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਕਿਸੇ ਵੀ ਕੇਸ ਵਿੱਚ ਗ੍ਰਿਫ਼ਤਾਰ ਕਰਨ ’ਤੇ ਸੋਮਵਾਰ ਤੱਕ ਰੋਕ ਲਾ ਦਿੱਤੀ ਸੀ।