Headlines

ਵਿੰਨੀਪੈਗ ਵਿਚ ਬਰਾਈਟ ਲਿੰਕ ਇਮੀਗ੍ਰੇਸ਼ਨ ਅਤੇ ਟ੍ਰਿਪਲ ਏ ਵੀ ਆਈ ਪੀ ਲਿਮੋਜਿਨ ਦੀ ਗਰੈਂਡ ਓਪਨਿੰਗ

ਵਿੰਨੀਪੈਗ ( ਸ਼ਰਮਾ)-ਬੀਤੇ ਦਿਨ ਬਰਾਈਟ ਲਿੰਕ ਇਮੀਗ੍ਰੇਸ਼ਨ ( Bright Link immigration- Mandeep Kaur Braich)  ਅਤੇ ਟ੍ਰਿਪਲ ਏ ਵੀ ਆਈ ਪੀ ਲਿਮੋਜਿਨ ( AAA VIP Limousine-Ajit Singh Braich)  ਦੇ ਦਫਤਰ ਦੀ  1483 ਵੈਲਿੰਗਨ ਐਵਨਿਊ ਵਿੰਨੀਪੈਗ ਵਿਖੇ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਉਦਘਾਟਨ ਦੀ ਰਸਮ ਐਮ ਪੀ ਕੇਵਿਨ ਲੈਮਰੂ ਤੇ ਐਮ ਐਲ ਏ ਸਿੰਡੀ ਲੈਮਰੂ ਵਲੋਂ ਕੀਤੀ ਗਈ। ਇਸ ਮੌਕੇ ਆਏ ਮਹਿਮਾਨਾਂ ਨੇ ਮਨਦੀਪ ਕੌਰ ਵੜੈਚ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਸੁਖਬੀਰ ਸਿੰਘ ਵੜੈਚ, ਅਮਿਤ ਵੜੈਚ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋ ਇਲਾਵਾ ਰਵਿੰਦਰ ਸਿੰਘ ਬੁੱਟਰ, ਅਰਿੰਦਰ ਸੰਧੂ , ਪਰਿਵਾਰਕ ਮੈਂਬਰਾਂ ਤੇ ਦੋਸਤਾਂ ਮਿੱਤਰਾਂ ਨੇ ਭਰਵੀ ਸ਼ਮੂਲੀਅਤ ਕੀਤੀ।