Headlines

ਹਿੰਦੂ ਸੁਸਾਇਟੀ ਨੇ ਮਾਂ ਦਿਵਸ ਧੂਮਧਾਮ ਨਾਲ ਮਨਾਇਆ

ਐਡਮਿੰਟਨ ( ਦੀਪਤੀ)- ਬੀਤੇ ਦਿਨ ਹਿੰਦੂ ਸੁਸਾਇਟੀ ਆਫ ਬੌਮਾਉਂਟ ਵਲੋਂ ਮਾਂ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਬੌਮਾਉਂਟ ਕਮਿਊਨਿਟੀ ਸੈਂਟਰ ਵਿਚ ਕਰਵਾਏ ਗਏ ਸਮਾਗਮ ਦੌਰਾਨ ਗੀਤ-ਸੰਗੀਤ ਦੇ ਪ੍ਰੋਗਰਾਮ ਵਿਚ ਬੱਚੇ ਬੱਚੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੇ ਪ੍ਰਬੰਧਕ ਯਸ਼ ਸ਼ਰਮਾ, ਚੰਦਰ ਆਨੰਦ, ਮਿੱਤਲ ਸ਼ਾਹ, ਲਿਪੀਕਾ ਚੌਧਰੀ ਤੇ ਡਾ ਸੁਮੰਗਲਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਪ੍ਰੋਗਰਾਮ ਦੀ ਸਫਲਤਾ ਲਈ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਮਹਿਮਾਨਾਂ ਨੂੰ ਡਿਨਰ ਵੀ ਦਿੱਤਾ ਗਿਆ।