Headlines

ਕਬੱਡੀ ਖੇਡ ਦੀਆਂ ਰੰਗਦਾਰ ਤਸਵੀਰਾਂ ਵਾਲੀ ਕਿਤਾਬ ਭੇਟ

ਸਰੀ ( ਮੰਡੇਰ)-ਸਰੀ ਦੇ ਤਾਜ ਬੈਨਕਿਟ ਹਾਲ ਵਿਚ ਬਰੀਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਮਾਣਯੋਗ ਡੇਵਿਡ ਈਬੀ ਸਾਹਿਬ ਨੂੰ ਕਬੱਡੀ ਖੇਡ ਬਾਰੇ ਇਕ ਬਹੁਤ ਹੀ ਸ਼ਾਨਦਾਰ ਤੇ ਰੰਗਦਾਰ ਪੁੱਸਤਕ ਭੇਟ ਕੀਤੀ ਗਈ| ਇਸ ਨਵੇਕਲੀ ਪੁੱਸਤਕ ਵਿਚ ਵਿਸ਼ਵ ਕਬੱਡੀ ਕੱਪ 2020 ਦੇ ਮੁਲਕਾਂ, ਭਾਰਤ, ਪਾਕਿਸਤਾਨ, ਈਰਾਨ, ਕਨੈਡਾ, ਆਸਟਰੇਲੀਆ, ਇਗਲੈਡ, ਜਰਮਨੀ, ਸਿਆਰਾਲੋਨ, ਕੀਨੀਆ ਤੇ ਅਜਰਬਾਈਜਾਨ ਦੇ ਕਬਡੀ ਖਿਡਾਰੀਆਂ, ਰੈਫਰੀਆਂ ਤੇ ਪ੍ਰਬੰਧਕਾਂ ਦੀਆਂ 510 ਦੇ ਲਗਭਗ ਜਾਣਕਾਰੀ ਸਾਹਿਤ ਬਹੁਤ ਹੀ ਸੁੰਦਰ ਤਸਵੀਰਾਂ ਹਨ| ਕਬੱਡੀ ਦਾ ਇਹ ਵਿਸ਼ਵ ਕੱਪ, 9 ਫਰਵਰੀ ਤੋ 16 ਫਰਵਰੀ 2020 ਨੂੰ, ਪਾਕਿਸਤਾਨ ਕਬੱਡੀ ਫੈਡਰੇਸ਼ਨ, ਪੰਜਾਬ ਕਬੱਡੀ ਐਸੋਸੀਏਸ਼ਨ, ਪੰਜਾਬ ਸਰਕਾਰ ਤੇ ਪੰਜਾਬ ਸਪੋਰਟਸ ਬੋਰਡ-ਲਾਹੌਰ ਦੇ ਸਹਿਯੋਗ ਨਾਲ, ਪਾਕਿਸਤਾਨ ਦੇ 3 ਸ਼ਹਿਰਾਂ ਲਾਹੌਰ, ਗੁਜਰਾਤ ਤੇ ਲਾਇਲਪੁਰ (ਫੈਸਲਾਬਾਦ) ਦੇ ਸਟੇਡੀਅਮਾਂ ਵਿਚ 70 ਤੋ 80 ਹਜਾਰ ਦਰਸ਼ਕਾਂ ਦੀ ਹਾਜਰੀ ਵਿਚ ਹੋਇਆ| ਇਸ ਵਿਸ਼ਵ ਕਬੱਡੀ ਕੱਪ ਵਿਚ ਭਾਗ ਲੈਣ ਵਾਲੇ 10 ਮੁੱਲਕਾਂ ਦੀਆਂ ਦੇ ਖਿਡਾਰੀਆਂ, ਰੈਫਰੀਆਂ ਤੇ ਪ੍ਰਬੰਧਕਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਲਾਹੌਰ ਦੇ ਬਹੁਤ ਹੀ ਸ਼ਾਨਦਾਰ ਹੋਟਲ “ਆਵਾਰੀ-ਲਾਹੌਰ” ਵਿਚ ਕੀਤਾ ਗਿਆ ਜੋ ਖੂਬਸੂਰਤੀ ਪੱਖੋ ਏਸ਼ੀਆ ਦਾ ਸਭ ਤੋ ਸੋਹਣਾ ਹੋਟਲ ਹੈ|
ਕਨੈਡੀਅਨ ਸੂਬੇ ਬੀ ਸੀ ਦੇ ਸ਼ਹਿਰ ਸਰੀ ਨਿਵਾਸੀ ਖੇਡ ਫੋਟੋ-ਪਤਰਕਾਰ ਸੰਤੋਖ ਸਿੰਘ ਮੰਡੇਰ ਨੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਖਿਡਾਰੀਆਂ ਤੇ ਪ੍ਰਬੰਧਕਾਂ ਬਾਰੇ ਇਹ ਨਵੇਕਲੀ ਕਿਤਾਬ ਸ਼ਾਨਦਾਰ ਰੰਗਦਾਰ ਤਸਵੀਰਾਂ ਸਾਹਿਤ ਤਿਆਰ ਕੀਤੀ ਹੈ| ਚਾਰ ਭਾਸ਼ਾਵਾਂ ਅੰਗਰੇਜੀ, ਪੰਜਾਬੀ, ਉਰਦੂ ਤੇ ਫਾਰਸੀ ਵਿਚ ਤਿਆਰ ਇਸ ਅਨੋਖੀ “ਕੌਫੀ ਟੇਬਲ ਬੁੱਕ” ਦਾ ਨਾਂ “ਦਾ ਲੀਜੈਡਜਸ ਆਫ ਸਪੋਰਟਸ” ਕਬੱਡੀ “ਵਰਲਡ ਕੱਪ-2020, ਪਾਕਿਸਤਾਨ” ਹੈ| ਇਹ ਖੂਬਸੂਰਤ ਕਿਤਾਬ ਕਬੱਡੀ ਖੇਡ ਖੇਤਰ ਵਿਚ ਦੁਨਿਆ ਭਰ ਅੰਦਰ ਆਪਣੀ ਕਿਸਮ ਦੀ ਪਹਿਲੀ ਲਾਸਾਨੀ ਕਿਤਾਬ ਹੈ ਜੋ 180 ਰੰਗਦਾਰ ਸਫਿਆਂ ਨਾਲ ਤੇ 468 ਤਸਵੀਰਾਂ ਨਾਲ ਭਰੀ ਪਈ ਹੈ| ਇਹ ਕਿਤਾਬ ਜਲਦੀ ਸੰਸਾਰ ਭਰ ਵਿਚ ਕਬੱਡੀ ਦੇ ਚਹੇਤਿਆਂ ਨੂੰ ਮਿਲ ਸਕੇਗੀ|
ਤਸਵੀਰ ਵਿਚ ਜਨਾਬ ਬਿਲਾਲ ਚੀਮਾ-ਪੌਲਿਟੀਕਲ (ਸਿਆਸੀ) ਲੀਡਰ ਸਰੀ, ਸੰਤੋਖ ਸਿੰਘ ਮੰਡੇਰ-ਕੌਮੰਤਰੀ ਫੋਟੋ ਜਰਨਲਿਸਟ, ਡੇਵਿਡ ਈਬੀ-ਪ੍ਰੀਮੀਅਰ ਬੀ ਸੀ ਸਰਕਾਰ, ਜਿਨੀ ਸਿਮਸ-ਐਮ ਐਲ ਏ-ਬੀ ਸੀ, ਸਰਦਾਰ ਜਗਰੂਪ ਸਿੰਘ ਬਰਾੜ-ਵਪਾਰ ਮੰਤਰੀ ਬੀ ਸੀ ਸਰਕਾਰ ਅਤੇ ਹੋਰ ਬਹੁਤ ਸਾਰੇ ਪਤਵੰਤੇ ਸ਼ਾਮਲ ਹੋਏ ਸਨ|
ਫੋਟੋ ਤੇ ਵੇਰਵਾ: ਸੰਤੋਖ ਸਿੰਘ ਮੰਡੇਰ