Headlines

ਕੈਲਗਰੀ ਨਗਰ ਕੀਰਤਨ ਵਿੱਚ ਲੱਖ ਤੋਂ ਵੱਧ ਸ਼ਰਧਾਲੂ ਹੋਏ ਸ਼ਾਮਿਲ

ਕੈਲਗਰੀ ( ਹਰਕਮਲ ਸਿੰਘ ਕੰਗ)-ਕੈਨੇਡਾ ਸਿੱਖ ਹੈਰੀਟੇਜ ਮਹੀਨੇ ਦੌਰਾਨ ਸ਼ਨਿਚਰਵਾਰ 12 ਅਪਰੈਲ ਨੂੰ ਕੈਲਗਰੀ ਵਿੱਚ ਗੁਰਦੁਆਰਾ ਸਿੱਖ ਕਲਚਰ ਸੈਂਟਰ ਮਾਰਟਿਨਡੇਲ ਦੀ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਅਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ।ਗੁਰੂ ਗ੍ਰੰਥ ਸਾਹਿਬ ਸੁੰਦਰ ਪਾਲਕੀ ਵਿੱਚ ਸਸੋਭਿਤ ਸਨ। ਨਗਰ ਕੀਰਤਨ ਵਿੱਚ ਸਮੁੱਚੇ ਕੈਨੇਡਾ ਅਤੇ ਅਕਰੀਕਾ ਅਤੇ ਹੋਰ ਮੂਲਕਾਂ ਵਿੱਚੋਂ ਸਿੱਖ ਸੰਗਤ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ੳਪਰੰਤ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੇ ਰਸਤੇ ਵਿੱਚ ਜੂਸ ਕੋਲਡ ਡਰਿੰਕ, ਜਲੇਬੀਆਂ, ਲੱਡੂ,ਸਮੋਸੇ, ਪਕੌੜੇ, ਆਈਸ ਕਰੀਮ, ਪੀਜਾ ਆਦਿ ਦੇ ਲੰਗਰ ਲਾਏ ਗਏ। ਇੱਥੇ ਵੱਖ ਵੱਖ ਸੰਸਥਾਵਾਂ, ਕਾਰੋਬਾਰੀ ਅਦਾਰਿਆਂ ਨੇ ਆਪਣੇ ਪ੍ਰਚਾਰ ਲਈ ਸੌ ਤੋਂ ਵੱਧ ਸਟਾਲ ਲਾਏ। ਕੋਸੀ ਕੋਸੀ ਧੁੱਪ ਵਿੱਚ ਪੰਜਾਬੀ ਭਾਈਚਾਰੇ ਵਿਸਾਖੀ ਦਾ ਤਿੳਹਾਰ ਰਵਾਇਤੀ ਅਤੇ ਅਧੁਨਿਕ ਤਰੀਕੇ ਨਾਲ ਮਨਾਇਆ। ਨਗਰ ਕੀਰਤਨ ਵਿੱਚ ਖਾਲਿਸਤਾਨ ਦੇ ਝੰਡੇ  ਲੱਗੇ ਸਨ ਅਤੇ ਖਾਲਿਸਤਾਨ ਦਾ ਪ੍ਰਚਾਰ ਕਰਨ ਲਈ ਪੋਸਟਰ ਤਸਵੀਰਾਂ ਲਾਈਆਂ ਗਈਆਂ ਸਨ। ਨੌਜਵਾਨ ਖਾਲਿਸਤਾਨ ਦੇ ਝੰਡੇ ਲੈ ਕੇ ਮਾਰਚ ਕਰ ਰਹੇ ਸਨ।

ਪਿਛਲੇ ਦਿਨਾਂ ਤੋਂ ਗੁਰੂ ਘਰ ਵਿੱਚ ਰੋਜਾਨਾ ਧਾਰਮਿਕ ਦੀਵਾਨ ਸਜਾਏ ਗਏ। ਇਨ੍ਹਾਂ ਵਿੱਚ ਭਾਈ ਸਰਬਜੀਤ ਸਿੰਘ ਰੰਗੀਲਾ ਦੁਰਗ ਵਾਲੇ, ਭਾਈ ਭੁਪਿੰਦਰ ਸਿੰਘ,ਭਾਈ ਮਹਿਤਾਬ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਦੇ ਰਾਗੀ ਜਥਿਆ ਨੇ ਹਾਜ਼ਰੀ ਲਵਾਈ। ਭਾਈ ਤਰਲੋਚਨ ਸਿੰਘ ਭੁਮੱਦੀ, ਮਲਕੀਤ ਸਿੰਘ ਪਪਰਾਲੀ, ਭਾਈਵਰਿੰਦਰ ਸਿੰਘ ਵਾਰਿਸ ਦੇ ਢਾਡੀ ਜਥਿਆਂ ਅਤੇ ਜਗਦੇਵ ਸਿੰਘ ਸਾਹੋਕੇ, ਸਰਵਣ ਸਿੰਘ ਸਾਮਨਗਰ ਦੇ ਕਵੀਰਸੀ ਜਥਿਆਂ ਨੇ ਗੁਰੂ ਇਤਿਹਾਸ ਤੋਂ ਸ਼ਰਧਾਲੂਆਂ ਨੂੰ ਜਾਣੂ ਕਰਵਾਇਆ। ਇਹ ਜਥੇ ਭਾਰਤ ਤੋਂ ਵਿਸੇਸ਼ ਤੋਂ ਆਏ ਸਨ।

ਪ੍ਰੇਰੀਵਿੰਡ ਪਾਰਕ ਵਿੱਚ ਵੀ ਧਾਰਮਿਕ ਦੀਵਾਨ ਸਜਾਏ ਗਏ-

ਨਗਰ ਕੀਰਤਨ ਦੌਰਾਨ ਕੈਲਗਰੀ ਪੁਲੀਸ, ਪੈਰਾਮੈਡੀਕਲ ਸੇਵਾਵਾਂ ਵਿਭਾਗ ਅਤੇ ਹੋਰ ਵਿਭਾਗਾਂ ਦੇ ਕਾਮਿਆਂ ਨੇ ਵੀ ਆਪਣੇ ਫਰਜਾਂ ਨੂੰ ਤਨਦੇਹੀ ਨਾਲ ਨਿਭਾਇਆ। ਨਗਰ ਕੀਰਤਨ ਵਿੰਚ ਸ਼ਹਿਰ ਦੇ ਸਾਲਾਨਾ ਸਭ ਤੋਂ ਵੱਡੇ ਉਤਸਵ ਸਟੈਂਪਪੀਡ ਵਿੱਚ ਸਾਮਲ ਹੋਣ ਦਾ ਸੱਦਾ ਦਿੰਦੀ ਸਥਾਨਕ ਰਵਾਇਤੀ ਸਭਿਆਚਾਰ ਨੂੰ ਪੇਸ਼ ਕਰਦੀ ਝਾਕੀ ਸਭ ਦਾ ਧਿਆਨ ਖਿੱਚ ਰਹੀ ਸੀ।ਸ਼ਰਧਾਲੂਆਂ ਨੇ ਮੌਕੇ ਉੱਤੇ ਹੀ ਸਫਾਈ ਮੁਹਿੰਮ ਆਰੰਭ ਕੇ ਕਿਸੇ ਪ੍ਰਕਾਰ ਦਾ ਕਾਗਜ਼ ਜਾਂ ਕੋਈ ਹੋਰ ਗਾਰਬੇਜ਼ ਤੁਰੰਤ ਹੀ ਸੜਕਾਂ ਦੁਆਲਿਓ ਅਤੇ ਪਾਰਕ ਵਿੱਚੋਂ ਸਾਫ਼ ਕਰ ਦਿੱਤੀਆਂ।

ਨਗਰ ਕੀਰਤਨ ਦੌਰਾਨ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵੱਲੋਂ ਗੁਰਮਤਿ ਦੇ ਪਾਸਾਰ ਲਈ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਧਾਰਮਿਕ ਪੁਸਤਕਾਂ ਜੋ ਪੰਜਾਬੀ ਅੰਗਰੇਜੀ ਅਤੇ ਹਿੰਦੀ ਵਿੱਚ ਸਨ, ਦਾ ਸਟਾਲ ਲਾ ਕੇ ਲੰਗਰ ਲਾਇਆ ਗਿਆ।