Headlines

ਵਰਲਡ ਗੇਟਵੇਅ ਇਮੀਗ੍ਰੇਸ਼ਨ ਵਲੋਂ ਵਿੰਨੀਪੈਗ ਤੇ ਟੋਰਾਂਟੋ ਉਪਰੰਤ ਕੈਲਗਰੀ ਵਿਚ ਤੀਸਰੀ ਲੋਕੇਸ਼ਨ ਦਾ ਉਦਘਾਟਨ

ਵਿੰਨੀਪੈਗ (ਸ਼ਰਮਾ)- ਪਿਛਲੇ 13 ਸਾਲ ਤੋ ਇਮੀਗ੍ਰੇਸ਼ਨ ਦੀਆਂ ਉਚ ਪੱਧਰੀ ਸੇਵਾਵਾਂ ਦੇਣ ਵਾਲੀ ਕੰਪਨੀ ਵਰਲਡ ਗੇਟਵੇਅ ਇਮੀਗ੍ਰੇਸ਼ਨ ਵਿੰਨੀਪੈਗ, ਟੋਰਾਂਟੋ ਦੀ ਸ਼ਾਨਦਾਰ ਸਫਲਤਾ ਉਪਰੰਤ ਹੁਣ ਕੰਪਨੀ ਨੇ ਆਪਣੀ ਤੀਸਰੀ ਲੋਕੇਸ਼ਨ ਕੈਲਗਰੀ ਵਿਚ 1925-18 ਐਵਨਿਊ ਨਾਰਥ ਈਸਟ ਵਿਖੇ ਸ਼ੁਰੂ ਕਰ ਦਿੱਤੀ ਹੈ।

ਵਰਲਡ ਗੇਟਵੇਅ ਇਮੀਗ੍ਰੇਸ਼ਨ ਦੇ ਡਾਇਰੈਕਟਰ ਜ਼ੋਰਾ ਸਿੰਘ ਕੈਂਥ ਨੇ ਦੇਸ ਪ੍ਰਦੇਸ਼ ਟਾਈਮਜ਼ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਲਗਰੀ ਤੋਂ ਸਾਨੂੰ ਆਫਿਸ ਖੋਹਲਣ ਲਈ ਸਾਡੇ ਪੁਰਾਣੇ ਗਾਹਕਾਂ ਤੋਂ ਲਗਾਤਾਰ ਕਾਲਾਂ ਆ ਰਹੀਆਂ ਸਨ। ਸਾਡੇ ਬਹੁਤ ਸਾਰੇ ਕਲਾਇਂਟ ਵਿੰਨੀਪੈਗ ਤੋਂ ਕੈਲਗਰੀ ਮੂਵ ਹੋਏ ਹਨ ਜਿਹਨਾਂ ਦੀ ਪੁਰਜ਼ੋਰ ਮੰਗ ਉਪਰ ਅਸੀ ਆਪਣੀ ਤੀਸਰੀ ਲੋਕੇਸ਼ਨ ਕੈਲਗਰੀ ਵਿਚ ਖੋਹਲੀ ਹੈ। ਉਹਨਾਂ ਦੱਸਿਆ ਕਿ ਕੈਲਗਰੀ ਆਫਿਸ ਦਾ ਇੰਚਾਰਜ ਨਵਦੀਪ ਕੌਰ ਰੀਜਨਲ ਮੈਨੇਜਰ ਨੂੰ ਬਣਾਇਆ ਗਿਆ ਹੈ ਜੋ ਕਿ ਕੰਪਨੀ ਨਾਲ ਪਿਛਲੇ 7 ਸਾਲਾਂ ਤੋ ਜੁੜੇ ਹੋਏ ਹਨ। ਉਹਨਾਂ ਦੇ ਇਸ ਤਜੁਰਬੇ ਦਾ ਲਾਭ ਕੈਲਗਰੀ ਦੇ ਕਲਾਇੰਟ ਵੀ ਲੈ ਸਕਣਗੇ।

ਇਸ ਮੌਕੇ ਰੀਜ਼ਨਲ ਮੈਨੇਜਰ ਨਵਦੀਪ ਕੌਰ ਨੇ ਦੱਸਿਆ ਕਿ ਜਿਵੇਂ ਵਰਲਡ ਗੇਟਵੇਅ ਇਮੀਗ੍ਰੇਸ਼ਨ ਵਿੰਨੀਪੈਗ ਅਤੇ ਟੋਰਾਂਟੋ ਵਿਚ ਉਚ ਪੱਧਰੀ ਸੇਵਾਵਾਂ ਪ੍ਰਦਾਨ ਕਰਦੀ ਆ ਰਹੀ ਹੈ, ਉਸੇ ਤਰਜ਼ ਉਪਰ ਕੈਲਗਰੀ ਆਫਿਸ ਸਾਡੇ ਸਾਰੇ ਗਾਹਕਾਂ ਨੂੰ ਇਮੀਗ੍ਰੇਸ਼ਨ ਸੇਵਾਵਾਂ ਪ੍ਰਦਾਨ ਕਰੇਗਾ। ਉਹਨਾਂ ਕਿਹਾ ਕਿ ਉਹਨਾਂ ਦਾ ਵਿੰਨੀਪੈਗ ਨਿਵਾਸੀਆਂ ਨੂੰ ਅਪੀਲ ਹੈ ਕਿ ਉਹ ਆਪਣੇ ਕੈਲਗਰੀ ਅਤੇ ਆਸਪਾਸ ਵਿਚ ਰਹਿੰਦੇ ਰਿਸ਼ਤੇਦਾਰਾਂ ਜਾਂ ਮਿੱਤਰਚਾਰੇ ਨੂੰ ਉਹਨਾਂ ਦੇ ਕੈਲਗਰੀ ਸਥਿਤ ਨਵੇਂ ਆਫਿਸ ਦੀ ਜਾਣਕਾਰੀ ਸਾਂਝੀ ਕਰਨ ਤਾਂ ਉਹ ਵੀ ਸਾਡੇ ਇਸ ਦਫਤਰ ਦਾ ਲਾਭ ਪ੍ਰਾਪਤ ਕਰ ਸਕਣ। ਉਹਨਾਂ ਹੋਰ ਕਿਹਾ ਕਿ ਕੈਲਗਰੀ ਆਫਿਸ ਜਾਂ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਕੋਈ ਜਾਣਕਾਰੀ ਜਾਂ ਸਲਾਹ ਲੈਣੀ ਹੋਵੇ ਤਾਂ ਸਾਡੇ ਫੋਨ ਨੰਬਰ 403-906-4449 ਜਾਂ 1-587-906-9477 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

ਕੈਲਗਰੀ ਐਡਰੈਸ- ਯੂਨਿਟ 115-1925-18 ਐਵਨਿਊ ਨਾਰਥ ਈਸਟ ਕੈਲਗਰੀ, ਅਲਬਰਟਾ।

ਫੋਨ ਨੰਬਰ- 403-906-4449

ਈ ਮੇਲ-wgimmigrationcalgary@gmail.com