Headlines

ਟੋਰਾਂਟੋ ਰੀਅਲ ਇਸਟੇਟ ਬੋਰਡ ਵਲੋਂ ਸਮਾਗਮ

ਟੋਰਾਂਟੋ-ਟੋਰਾਂਟੋ ਕਾਂਗਰਸ ਸੈਂਟਰ ਵਿੱਚ ਦੋ ਦਿਨਾ ਲਈ ਚੱਲ ਰਹੇ ਰਿਐਲਟਰ ਕਿਅੋਸਟ ਤੇ ਭਾਰੀ ਇਕੱਠ ਹੋਇਆ । ਕਰੋਨਾ ਕਾਲ ਤੋ ਬਾਦ ਟੋਰਾਂਟੋ ਰੀਅਲ ਇਸਟੇਟ ਬੋਰਡ ਵਲੋ ਇਹ ਸਮਾਗਮ ਕਰਾਵਾਇਆ ਗਿਆ ।ਇਸ ਮੌਕੇ ਤੇ ਸਮੂਹ ਕਨੇਡੀਅਨ ਭਾਈਚਾਰੇ ਦੇ ਰਿਐਲਟਰਜ ਮੌਜੂਦ ਸਨ ।ਜਿੱਥੇ ਰੀਅਲ ਇਸਟੇਟ ਦੇ ਸਬੰਧ ਵਿੱਚ ਵੱਖ ਵੱਖ ਤਰਾਂ ਦੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਤੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਕਨੇਡਾ ਦੀ ਵੱਡੀ ਕੰਪਨੀ ਹੋਮਲਾਈਫ ਦੇ ਫਾਂਊਡਰ ਮਿਸਟਰ ਐਡਰਿਓ ਸ਼ਿਮਰਮੈਨ ਨੇ ਕਿਹਾ ਮੰਦੀ ਤੋ ਬਾਅਦ ਰਿਐਲਇਸਟੇਟ ਮਾਰਕਿਟ ਫੇਰ ਤੋ ਜਲਦੀ ਗਰਮ ਹੋ ਜਾਵੇਗੀ ।ਇਸ ਮੌਕੇ ਪੰਜਾਬੀ ਭਾਈਚਾਰੇ ਤੋ ਰਿਐਲਟਰਜ ਵੀ ਵੱਡੀ ਗਿਣਤੀ ਵਿੱਚ ਹਾਜਿਰ ਸਨ ।ਜਿੰਨਾ ਵਿੱਚ ਹੋਮਲਾਇਫ ਸਿਲਵਰਸਿਟੀ ਦੇ ਅਜੀਤ ਗਰਚਾ , ਚਰਨਜੀਤ ਜੱਸੀ , ਬਲਜਿੰਦਰ ਸੇਖਾ , ਜੱਸੀ ਭੁੱਲਰ ਤੋ ਇਲਾਵਾ ਦਿਲ ਸੰਧੂ ਢੱਡੀਆਂ , ਸਤਵੀਰ ਧਾਲੀਵਾਲ ਆਦਿ ਰਿਐਲਟਰਜ ਨੇ ਹਿੱਸਾ ਲਿਆ ।