Headlines

ਗੁਰਬਖਸ਼ ਸਿੰਘ ਸੈਣੀ ਪਲਾਟੀਨਮ ਜੁਬਲੀ ਐਵਾਰਡ ਨਾਲ ਸਨਮਾਨਿਤ

ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਸੀਨੀਅਰ ਲਿਬਰਲ ਕਾਰਕੁੰਨ ਤੇ ਉਘੇ ਸਮਾਜ ਸੇਵੀ ਗੁਰਬਖਸ਼ ਸਿੰਘ ਸੈਣੀ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਮਹਾਰਾਣੀ ਪਲਾਟੀਨਮ ਜੁਬਲੀ ਐਵਾਰਡ ਨਾਲ ਸਨਮਾਨਿਤਕੀਤਾ ਗਿਆ। ਉਹਨਾਂ ਨੂੰ ਇਹ ਐਵਾਰਡ ਫਲੀਟਵੁੱਡ-ਪੋਰਟ ਕੈਲਸ ਤੋਂ ਲਿਬਰਲ ਐਮ ਪੀ ਕੈਨ ਹਾਰਡੀ ਵਲੋਂ ਪ੍ਰਦਾਨ ਕੀਤਾ ਗਿਆ। ਇਸ ਮੌਕੇ ਐਮ ਪੀ ਕੈਨ ਹਾਰਡੀ ਨੇ ਉਹਨਾਂ ਦੀਆਂ ਲਿਬਰਲ ਪਾਰਟੀ ਅਤੇ ਸਮਾਜ ਪ੍ਰਤੀ ਸੇਵਾਵਾਂ ਲਈ ਜ਼ੋਰਦਾਰ ਸ਼ਲਾਘਾ ਕੀਤੀ।

ਜ਼ਿਕਰਯੋਗ ਹੈ ਕਿ  ਗੁਰਬਖਸ਼ ਸੈਣੀ ਵਿਲੀਅਮ ਲੇਕ ਸਿਟੀ ਕੌਂਸਲ ਵਿਚ 14 ਸਾਲ ਕੌਂਸਲਰ ਰਹਿਣ ਦੇ ਨਾਲ ਕੈਰੀਬੂ-ਪ੍ਰਿੰਸ ਜੌਰਜ ਤੋ ਲਿਬਰਲ ਉਮੀਦਵਾਰ ਵਜੋ ਚੋਣ ਵੀ ਲੜ ਚੁੱਕੇ ਹਨ, ਪਿਛਲੇ ਲੰਬੇ ਸਮੇ ਤੋ ਸਰੀ ਵਿਚ ਮੂਵ ਹੋਣ ਉਪਰੰਤ  ਇਥੇ ਲਿਬਰਲ ਕਾਰਕੁੰਨ ਵਜੋਂ ਸਰਗਰਮੀ ਨਾਲ ਵਿਚਰਦੇ ਆ ਰਹੇ ਹਨ। ਸੈਣੀ ਗਰੁੱਪ ਆਫ ਕੰਪਨੀਜ਼ ਅਤੇ ਨਾਪਾ ਆਟੋ ਇੰਡਸਟਰੀ ਸਪਲਾਇਰ ਦੇ ਸੀਈਓ ਵਜੋ ਆਪਣਾ ਕਾਰੋਬਾਰ ਕਰਨ ਵਾਲੇ ਗੁਰਬਖਸ਼ ਸੈਣੀ ਬੀ ਸੀ ਲਿਕੁਰ ਅਪੀਲ ਬੋਰਡ, ਬੀ ਸੀ ਕਮਰਸ਼ੀਅਲ ਅਪੀਲ ਕਮਿਸ਼ਨ ਦੇ ਮੈਂਬਰ ਸਮੇਤ ਕਈ ਹੋਰ ਸਰਕਾਰੀ ਮਾਣ ਸਨਮਾਨ ਹਾਸਲ ਕਰ ਚੁੱਕੇ ਹਨ।