Headlines

ਡਾ ਕੰਵਰ ਚਾਹਲ ਦੀ ਯਾਦ ਵਿਚ ਸਮਾਗਮ

ਸਰੀ – ਬੀਤੇ ਦਿਨ ਡਾ ਕੁਲਦੀਪ ਸਿੰਘ ਚਾਹਲ ਤੇ ਉਘੀ ਨਾਵਲਕਾਰਾ ਹਰਕੀਰਤ ਕੌਰ ਚਾਹਲ ਦੇ ਸਪੁੱਤਰ ਡਾ ਕੰਵਰ ਚਾਹਲ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ ਦੀ ਯਾਦ ਵਿਚ ਹਾਲੈਂਡ ਪਾਰਕ ਸਰੀ ਵਿਖੇ ਕੈਂਡਲਲਾਈਟ ਵਿਜਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਦੋਸਤ-ਮਿੱਤਰ ਤੇ ਰਿਸ਼ਤੇਦਾਰ ਸ਼ਾਮਿਲ ਹੋਏ ਤੇ ਡਾ ਚਾਹਲ ਦੇ ਦੁਖਦਾਈ ਵਿਛੋੜੇ ਲਈ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਜਿ਼ਕਰਯੋਗ ਹੈ ਕਿ ਡਾ ਕੰਵਰ ਚਾਹਲ ਪਿਛਲੇ ਕੁਝ ਸਮੇਂ ਤੋ ਲਿਵਰ ਦੀ ਬੀਮਾਰੀ ਤੋਂ ਪੀੜਤ ਸਨ ਤੇ ਪੰਜਾਬ ਵਿਚ ਇਲਾਜ ਦੌਰਾਨ ਸਦੀਵੀ ਵਿਛੋੜਾ ਦੇ ਗਏ ਸਨ। ਉਹ ਇਕ ਪ੍ਰਬੀਨ ਪ੍ਰੋਫੈਸ਼ਨਲ ਦੇ ਨਾਲ ਉਭਰਦਾ ਗਾਇਕ ਤੇ ਹੋਣਹਾਰ ਯੁਵਕ ਸੀ ਜਿਸਦੇ ਵਿਛੋੜੇ ਦਾ ਪਰਿਵਾਰ ਤੇ ਸਮਾਜ ਨੂੰ ਵੱਡਾ ਘਾਟਾ ਪਿਆ।