Headlines

ਪ੍ਰਸਿੱਧ ਗਾਇਕਾ ਡਾ.ਰਾਜਬੀਰ ਕੌਰ ਕੈਂਥ ਨੇ ਸੰਗੀਤ ਦੇ ਵਿਸ਼ੇ ਵਿੱਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ

ਲੋਕ ਗਾਇਕ ਇੰਦਰਜੀਤ ਮੁਕਤਸਰੀ ਦੀ ਸਪੁੱਤਰੀ  ਹੈ  ਡਾ.ਰਾਜਬੀਰ ਕੌਰ ਕੈਂਥ –

ਮੁਕਤਸਰ-ਸ੍ਰੀ ਮੁਕਤਸਰ ਸਾਹਿਬ ਦੀ ਜੰਮਪਲ ਅਤੇ ਲੋਕ ਗਾਇਕ ਇੰਦਰਜੀਤ ਮੁਕਤਸਰੀ ਦੀ ਸਪੁੱਤਰੀ ਗਾਇਕਾ ਅਤੇ ਅਸਿਸਟੈਂਟ ਪ੍ਰੋਫੈਸਰ ਡਾ.ਰਾਜਬੀਰ ਕੌਰ ਕੈਂਥ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ 70ਵੀਂ ਕਾਨਵੋਕੇਸ਼ਨ ਦੌਰਾਨ ਸੰਗੀਤ ਵਿਸੇ ਵਿੱਚ ਪੀ.ਐਚ.ਡੀ ਦੀ ਡਿਗਰੀ ਹਾਸਲ ਕਰਕੇ ਡਾਕਟਰ ਬਣ ਗਈ ਹੈ।ਮੁਕਤਸਰ ਦੀ ਮਾਣਮੱਤੀ ਧੀ ਨੇ ਗਾਇਕੀ ਦੇ ਨਾਲ ਨਾਲ ਸੰਗੀਤ ਵਿਦਿਆ ਵਿੱਚ ਉੱਚ ਪੱਧਰੀ ਡਿਗਰੀ ਹਾਸਲ ਕਰਕੇ ਮੁਕਤਸਰ ਸ਼ਹਿਰ ਦਾ ਨਾਂ ਦੁਨੀਆਂ ਭਰ ਵਿੱਚ ਰੌਸ਼ਨ ਕੀਤਾ ਹੈ। ਇਥੇ ਇਹ ਵਰਨਣਯੋਗ ਹੈ ਕਿ ਰਾਜਬੀਰ ਕੌਰ ਕੈਂਥ ਦਾ ਭਰਾ ਡਾ.ਜਸਬੀਰ ਕੈਂਥ ਜੋ ਇਕ ਬਹੁਤ ਵਧੀਆ ਗਾਇਕ ਹੈ ਨੇ ਵੀ ਸੰਗੀਤ ਵਿਸ਼ੇ ਵਿੱਚ ਪੀ.ਐਚ.ਡੀ.ਕਰਕੇ ਡਾਕਟਰੇਟ ਦੀ ਡਿਗਰੀ ਦਿੱਲੀ ਯੂਨੀਵਰਸਿਟੀ ਤੋਂ ਹਾਸਲ ਕੀਤੀ ਹੈ।ਇਸ ਕੈਂਥ ਪਰਵਾਰ ਤੇ ਸ਼ਹਿਰ ਵਾਸੀਆਂ ਨੂੰ ਬਹੁਤ ਮਾਣ ਹੈ ਅਤੇ ਦੁਆ ਕਰਦੇ ਹਾਂ ਇਹ ਪਰਵਾਰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਵੇ ਤੇ ਇਸੇ ਤਰ੍ਹਾਂ ਤਰੱਕੀਆਂ ਕਰਦਾ ਰਹੇ।