Headlines

ਪਿੰਡ ਸਠਿਆਲਾ ਵਿਚ ਅੰਨ੍ਹੇਵਾਹ ਫਾਇਰਿੰਗ ਕਰਕੇ ਖਿਡਾਰੀ ਦਾ ਕਤਲ-ਇਕ ਜ਼ਖਮੀ

ਦਵਿੰਦਰ ਸਿੰਘ ਭੰਗੂ
ਰਈਆ, 24 ਮਈ-ਸਵੇਰੇ ਕਰੀਬ 11 ਵਜੇ ਦੇ ਕਰੀਬ ਤਿੰਨ ਚਾਰ ਹਥਿਆਰਬੰਦ ਨੌਜਵਾਨਾ ਵਲੋ ਅੰਨ੍ਹੇਵਾਹ ਫਾਇਰਿੰਗ ਕਰਕੇ ਪਿੰਡ ਸਠਿਆਲਾ ਦੇ ਨੌਜਵਾਨ ਖਿਡਾਰੀ ਦਾ ਕਤਲ ਤੇ ਇਕ ਵਿਅਕਤੀ ਜ਼ਖ਼ਮੀ ਕੀਤਾ। ਪੁਲੀਸ ਸੂਤਰਾਂ ਮੁਤਾਬਕ ਇਹ ਕਤਲ ਗੈਂਗਵਾਰ ਦਾ ਨਤੀਜਾ ਹੋ ਸਕਦਾ  ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ  ਕਰੀਬ 11 ਵਜੇ ਦੇ ਕਰੀਬ ਪਿੰਡ ਸਠਿਆਲਾ ਦੀ ਬਹਿਕ ਤੋ ਇਕ ਨੌਜਵਾਨ  ਘੜੂੱਕੇ ਤੇ ਬੈਠਕੇ ਚੱਕੀ ਤੇ ਆ ਰਿਹਾ ਸੀ ਜਿਸ ਵਕਤ ਉਹ ਚੱਕੀ ਤੇ ਪੁੱਜਾ ਉੱਥੇ ਮੌਜੂਦ ਤਿੰਨ ਚਾਰ ਨੌਜਵਾਨਾ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਨਾਲ ਖਿਡਾਰੀ ਦੇ 20 -22 ਗੋਲੀਆਂ ਲੱਗੀਆਂ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ । ਮ੍ਰਿਤਕ ਦੀ ਸ਼ਨਾਖ਼ਤ ਜਰਨੈਲ ਸਿੰਘ 38 ਸਾਲ ਪੁੱਤਰ ਅਜੀਤ ਸਿੰਘ ਵਾਸੀ ਸਠਿਆਲਾ ਵਜੋਂ ਹੋਈ ਹੈ। ਉਹ ਵੇਟ ਲਿਫਟਰ ਵਜੋਂ ਜਾਣਿਆ ਜਾਂਦਾ ਸੀ  ਅਤੇ ਲੰਮਾ ਸਮਾਂ ਸਰਕਾਰੀ ਕਾਲਜ ਸਠਿਆਲਾ ਦਾ ਪ੍ਰਧਾਨ ਵੀ ਰਿਹਾ ਸੀ । ਉਸ ਦੇ ਨਾਲ ਘੜੂਕਾ ਚਾਲਕ ਮੇਜਰ ਸਿੰਘ ਪੁੱਤਰ ਤਾਰਾ ਸਿੰਘ ਦੇ ਵੀ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਪਰ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ।ਪੁਲੀਸ ਨੇ ਲਾਸ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰ ਦੀਆਂ ਦੱਸਿਆ ਕਿ ਇਸ ਕਤਲ ਨਾਲ ਸਬੰਧਿਤ ਵਿਅਕਤੀਆਂ ਦੀ ਸ਼ਨਾਖ਼ਤ ਕਰ ਲਈ ਗਈ ਹੈ  ਦੋਸ਼ੀ ਜਲਦ ਪੁਲੀਸ ਦੀ ਗ੍ਰਿਫ਼ਤ ਵਿਚ ਹੋਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸ ਪੀ ਜੁਗਰਾਜ ਸਿੰਘ, ਡੀ ਐੱਸ ਪੀ ਹਰਕ੍ਰਿਸ਼ਨ ਸਿੰਘ ਬਾਬਾ ਬਕਾਲਾ ਅਤੇ ਹੋਰ ਪੁਲੀਸ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ- ਮ੍ਰਿਤਕ ਜਰਨੈਲ ਸਿੰਘ ਦੀ ਪੁਰਾਣੀ ਤਸਵੀਰ ਅਤੇ ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
2 ਜਰਨੈਲ ਸਿੰਘ ਦੀ ਗੋਲੀਆਂ ਨਾਲ ਵਿੰਨ੍ਹੀਂ ਲਾਸ ਅਤੇ ਡੀ ਐੱਸ ਪੀ ਬਾਬਾ ਬਕਾਲਾ ਹਰਕਿਸ਼ਨ ਸਿੰਘ ਤਫ਼ਤੀਸ਼ ਕਰਦੇ ਹੋਏ