Headlines

”ਟੋਬਾ ਗੋਲਡ ਕੱਪ 2023’’ ਫ਼ੀਲਡ ਹਾਕੀ ਟੂਰਨਾਮੈਂਟ ਐਡਮਿੰਟਨ ਯੂਥ ਕਲੱਬ ਨੇ ਜਿੱਤਿਆ

ਵਿੰਨੀਪੈਗ-(ਸੁਰਿੰਦਰ ਮਾਵੀ, ਸ਼ਰਮਾ) –  ਨਵੀਂ ਪਨੀਰੀ ਨੂੰ ਫ਼ੀਲਡ ਹਾਕੀ ਨਾਲ ਜੋੜਨ ਲਈ ਸਥਾਨਕ ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਮੈਨੀਟੋਬਾ ਵੱਲੋਂ ਪੰਜਵਾਂ ਸ਼ਾਨਦਾਰ ”ਟੋਬਾ ਗੋਲਡ ਕੱਪ 2023” ਫ਼ੀਲਡ ਹਾਕੀ ਟੂਰਨਾਮੈਂਟ ਮਈ 20 (ਸ਼ਨੀਵਾਰ) ‘ਤੇ ਮਈ 21 (ਐਤਵਾਰ)  ਨੂੰ 1717 ਗੇਟ ਵੇਅ ਰਿਕਰੇਸ਼ਨ ਸੈਂਟਰ ਵਿੰਨੀਪੈਗ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਕੈਨੇਡਾ ਦੀਆ ਪ੍ਰਸਿੱਧ ਅੱਠ ਟੀਮਾਂ ਹਿੱਸਾ ਲਿਆ । ਜਿਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ । ਪੂਲ “ਏ” ਵਿਚ ਐਡਮਿੰਟਨ ਯੂਥ ਫ਼ੀਲਡ ਹਾਕੀ ਕਲੱਬ, ਯੂਨਾਈਟਿਡ ਹਾਕੀ ਫ਼ੀਲਡ ਗਰੀਨ ਕੈਲਗਰੀ , ਹਾਕਸ ਫ਼ੀਲਡ ਹਾਕੀ ਕਲੱਬ ਕੈਲਗਰੀ, ਸੀ ਐਫ ਐੱਚ ਸੀ ਸੀ ਬਰੈਂਪਟਨ, ਜਦ ਕਿ ਪੂਲ “ਬੀ” ਵਿਚ ਕਿੰਗਜ਼ ਇਲੈਵਨ ਹਾਕੀ ਫ਼ੀਲਡ ਕਲੱਬ, ਯੂਨਾਈਟਿਡ ਹਾਕੀ ਫ਼ੀਲਡ ਕਲੱਬ ਬਲ਼ੂ ਕੈਲਗਰੀ, ਬਰੈਂਪਟਨ ਫ਼ੀਲਡ ਹਾਕੀ ਕਲੱਬ  ‘ਤੇ ਟੋਬਾ ਵਾਰੀਅਰਜ਼ ਹਾਕੀ ਅਕੈਡਮੀ ਵਿਨੀਪੈਗ ਦੀਆਂ ਟੀਮਾਂ ਸ਼ਾਮਿਲ ਸਨ। ਇਹ ਟੂਰਨਾਮੈਂਟ ਲੀਗ ਕਮ-ਨਾਕ-ਆਊਟ ਆਧਾਰ ‘ਤੇ ਖੇਡਿਆ ਗਿਆ। ਲੀਗ ਮੈਚਾਂ ਵਿਚ  ਪੂਲ ਏ ‘ਚੋਂ ਐਡਮਿੰਟਨ ਯੂਥ ਫ਼ੀਲਡ ਹਾਕੀ ਕਲੱਬ ‘ਤੇ ਐਫ ਐੱਚ ਸੀ ਸੀ ਬਰੈਂਪਟਨ ‘ਤੇ ਪੂਲ ‘ਬੀ’ ‘ਚੋਂ ਬਰੈਂਪਟਨ ਫ਼ੀਲਡ ਹਾਕੀ ਕਲੱਬ ‘ਤੇ ਯੂਨਾਈਟਿਡ ਹਾਕੀ ਫ਼ੀਲਡ ਕਲੱਬ ਬਲ਼ੂ ਕੈਲਗਰੀ ਨੇ ਆਪਣੇ ਆਪਣੇ ਲੀਗ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਪ੍ਰਵੇਸ ਕੀਤਾ । ਪਹਿਲੇ ਸੈਮੀਫਾਈਨਲ ‘ਚ ਬਰੈਂਪਟਨ ਫ਼ੀਲਡ ਹਾਕੀ ਕਲੱਬ ਨੇ ਸੀ ਐਫ ਐੱਚ ਸੀ ਸੀ ਬਰੈਂਪਟਨ ਨੂੰ ਨਿਰਧਾਰਿਤ ਸਮੇਂ ਵਿਚ ਮੈਚ ਦੋ ਦੋ ਗੋਲਾਂ ਨਾਲ  ਬਰਾਬਰ ਰਹਿਣ ਤੋਂ ਬਾਅਦ ਸ਼ੂਟ ਆਊਟ ਵਿਚ ਜਿੱਤ ਪ੍ਰਾਪਤ ਕੀਤੀ । ਦੂਜੇ ਸੈਮੀਫਾਈਨਲ ‘ਚ ਐਡਮਿੰਟਨ ਯੂਥ ਫ਼ੀਲਡ ਹਾਕੀ ਕਲੱਬ ਨੇ ਦੋ ਗੋਲਾਂ ਦੇ ਮੁਕਾਬਲੇ ਚਾਰ ਗੋਲਾਂ ਨਾਲ ਯੂਨਾਈਟਿਡ ਹਾਕੀ ਫ਼ੀਲਡ ਕਲੱਬ  ਬਲ਼ੂ ਕੈਲਗਰੀ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ ਕੀਤਾ । ਫਾਈਨਲ ਮੁਕਾਬਲਾ ਬਹੁਤ ਫਸਵਾਂ ਸੀ ਜਿਸ ‘ਚ ਐਡਮਿੰਟਨ ਯੂਥ ਫ਼ੀਲਡ ਹਾਕੀ ਕਲੱਬ ਨੇ ਤਿੰਨ ਗੋਲਾਂ ਦੇ ਮੁਕਾਬਲੇ  ਪੰਜ ਗੋਲਾਂ ਨਾਲ ਬਰੈਂਪਟਨ ਫ਼ੀਲਡ ਹਾਕੀ ਕਲੱਬ ਨੂੰ  ਹਰਾ ਕੇ ”ਟੋਬਾ ਕੱਪ ੨੦੨੩” ਆਪਣੇ ਨਾਂਅ ਕੀਤਾ । ਮਾਣਯੋਗ ਓਵੀ ਖਾਨ ਮੈਨੀਟੋਬਾ ਦੇ ਖੇਡ, ਸਭਿਆਚਾਰ ਅਤੇ ਵਿਰਾਸਤ ਮੰਤਰੀ  ਨੇ ਇਨਾਮਾਂ ਦੀ ਵੰਡ  ਲਈ ਵਿਸ਼ੇਸ਼ ਤੋਰ ‘ਤੇ ਸ਼ਿਰਕਤ ਕੀਤੀ। ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ  3000 ਡਾਲਰ , ਦੂਸਰੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 2000 ਡਾਲਰ ਦੇ  ਨਕਦ ਇਨਾਮਾਂ ਤੋਂ ਇਲਾਵਾ  ਮੈਡਲ ਤੇ ਟਰਾਫ਼ੀਆਂ  ਵੀ ਦਿੱਤੀਆਂ ਗਈਆਂ। ਇਸ ਟੂਰਨਾਮੈਂਟ ਦੌਰਾਨ ਨਾਸ਼ਤੇ ‘ਤੇ ਦੁਪਹਿਰ ਦੇ ਖਾਣੇ ਦਾ ਖ਼ਾਸ ਪ੍ਰਬੰਧ ਵੀ ਕੀਤਾ ਗਿਆ ਸੀ । ਐਡਮਿੰਟਨ ਯੂਥ ਫ਼ੀਲਡ ਹਾਕੀ ਕਲੱਬ ਦੇ ਕਰਣ ਗਰੇਵਾਲ ਨੂੰ ਇਸ ਟੂਰਨਾਮੈਂਟ ਦਾ ਵਧੀਆ ਖਿਡਾਰੀ ਐਲਾਨਿਆ ਗਿਆ ‘ਤੇ  ਸੀ ਐਫ ਐੱਚ ਸੀ ਸੀ ਬਰੈਂਪਟਨ ਦੇ ਜੋਸ਼ ਮੀਰਨਦਾ ਨੂੰ ਉਬਰ ਰਹੇ ਖਿਡਾਰੀ ਵਜੋਂ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਇਸ ਟੂਰਨਾਮੈਂਟ ਵਿਚ  ਕੁਲਵਿੰਦਰ ਢਿੱਲੋਂ, ਗੁਰਪ੍ਰੀਤ ਸਿੰਘ ‘ਤੇ ਜੂਲੀਆ ਡੀਸ਼ੂਜਾ ਵੱਲੋਂ ਕ੍ਰਮਵਾਰ ਨੋਂਅ, ਅੱਠ ‘ਤੇ ਸੱਤ ਗੋਲ ਕੀਤੇ ਗਏ।  ਟੋਬਾ ਵਾਰੀਅਰਜ਼ ਦੇ ਜੂਨੀਅਰ ਬੱਚਿਆ ਦਾ  ਮੈਚ ਵੀ ਕਰਵਾਇਆ ਗਿਆ ਜਿਸ ਵਿਚ ਸਟੇਡੀਅਮ ਵਿਚ ਮੌਜੂਦ ਬੱਚਿਆਂ ਨੇ ਹਿੱਸਾ ਲਿਆ । ਮੌਜੂਦ ਦਰਸ਼ਕਾਂ ਲਈ ਵੀ ਤਿੰਨ ਦਿਲ ਖਿਚਵੇਂ ਇਨਾਮ ਦਿੱਤੇ ਗਏ। ਟੋਬਾ ਵਾਰੀਅਰਜ਼ ਹਾਕੀ ਕਲੱਬ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਜੂਨੀਅਰ ਹਾਕੀ ਲੜਕੇ ਤੇ ਲੜਕੀਆਂ ਦੀ  ਟਰੇਨਿੰਗ ਵੀ ਚੱਲ ਰਹੀ ਹੈ  । ਬੱਚਿਆਂ ਦੀ ਇਨ ਡੋਰ ਪ੍ਰੈਕਟਿਸ ਹਰ  ਸਨਿੱਚਰਵਾਰ ਸ਼ਾਮ 05 ਤੋਂ 06 ਵਜੇ ‘ਤੇ ਸੀਨੀਅਰ ਟੀਮ ਦੀ ਪ੍ਰੈਕਟਿਸ ਐਤਵਾਰ ਸ਼ਾਮ ਚਾਰ ਵੇ ਤੋਂ ਪੰਜ ਵਜੇ ਤੱਕ  1717 ਗੇਟ ਵੇ ਰਿਕਰੇਸ਼ਨ ਸੈਂਟਰ ਵਿਚ ਚਲ ਰਹੀ ਹੈ ।  ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀ  ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ । ਸੁਰਿੰਦਰ ਮਾਵੀ 204-510-6284, ਸੁਖਮਿੰਦਰ ਸਿੰਘ  204-914-1000, ਪਰਮਜੀਤ ਲੋਪੋ 204-930-2166, ਸ਼ਮਸ਼ੇਰ ਸਿੱਧੂ 204-294-6761, ਅਮਰਦੀਪ ਸਿੰਘ 204-688-1521 ‘ਤੇ  ਸੁਰਿੰਦਰ ਸਿੱਧੂ 431-998-0656 । ਟੋਬਾ ਵਾਰੀਅਰਜ਼ ਹਾਕੀ ਕਲੱਬ ਦੇ ਪ੍ਰਬੰਧਕਾਂ ਵੱਲੋਂ  ਵੱਲੋਂ ਖਿਡਾਰੀਆਂ ,ਵਲੰਟੀਅਰਜ਼,ਸਪਾਂਸਰਾਂ ‘ਤੇ ਦਰਸ਼ਕਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ ‘ਤੇ ਮਾਪਿਆ ਨੂੰ ਖ਼ਾਸ ਤੌਰ ਤੇ ਬੇਨਤੀ ਕੀਤੀ ਕਿ ਬੱਚਿਆ ਨੂੰ ਹਾਕੀ ਵੱਲ ਪ੍ਰੇਰਿਤ ਕਰਨ ‘ਤੇ ਬੱਚਿਆਂ ਦੀ ਰਜਿਸਟਰੇਸ਼ਨ ਕਰਵਾਉਣ ।