Headlines

ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਸ. ਵਿਰਦੀ ਨੂੰ ਕੁਵੈਂਟਰੀ ਦਾ ਲਾਰਡ ਮੇਅਰ ਬਨਣ ਤੇ ਵਧਾਈ ਦਿੱਤੀ

ਅੰਮ੍ਰਿਤਸਰ 23 ਮਈ -ਲੰਡਨ (ਕੁਵੈਂਟਰੀ) ਦੇ ਪਹਿਲੇ ਸਿੱਖ ਲਾਰਡ ਮੇਅਰ ਸ. ਜਸਵੰਤ ਸਿੰਘ ਵਿਰਦੀ ਨਿਯੁਕਤ ਹੋਣ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਇਸ ਨਿਯੁਕਤੀ ਤੇ ਖੁਸ਼ੀ ਪ੍ਰਗਟਾਉਂਦਿਆਂ ਸਵਾਗਤ ਕੀਤਾ ਹੈ ਅਤੇ ਸ. ਵਿਰਦੀ ਨੂੰ ਵਧਾਈ ਭੇਜੀ ਹੈ।

ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਖੁਸ਼ੀ ਦੀ ਗੱਲ ਹੈ ਕਿ ਜਿਲ੍ਹਾ ਜਲੰਧਰ ਕਸਬਾ ਨਕੋਦਰ ਦੇ ਨਜ਼ਦੀਕ ਪਿੰਡ ਚਿੱਟੀ ਨੂੰ ਇਹ ਵੱਡਾ ਮਾਣ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਰਤੀਆਂ ਨੇ ਸਮੁੱਚੇ ਸੰਸਾਰ ਅੰਦਰ ਆਪਣੀ ਸਖ਼ਤ ਮੇਹਨਤ ਤੇ ਇਮਾਨਦਾਰੀ ਸਦਕਾ ਆਪਣੇ ਹੁਨਰ ਦੀ ਧਾਕ ਨਾਲ ਉਚ ਅਹੁਦਿਆਂ ਦੀਆਂ ਸਿਰਦਾਰੀਆਂ ਪ੍ਰਾਪਤ ਕੀਤੀਆਂ ਹਨ। ਸ. ਵਿਰਦੀ 17 ਸਾਲ ਕੁਵੈਂਟਰੀ ਸ਼ਹਿਰ ‘ਚ ਕੌਸਲਰ ਵੱਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ, ਫਿਰ ਉਹ ਡਿਪਟੀ ਲਾਰਡ ਮੇਅਰ ਬਣੇ ਤੇ ਹੁਣ ਉਹ ਇਸ ਸ਼ਹਿਰ ਦੇ ਸਨਮਾਨ ਜਨਕ ਅਖੀਰਲੇ ਆਹੁਦੇ ਲਾਰਡ ਮੇਅਰ ਨਿਯੁਕਤ ਹੋਏ ਹਨ।  ਸਰਬੱਤ ਦਾ ਭਲਾ ਤੇ ਚੌੁਹ ਪਸਾਰੀ ਸੋਚ ਸਦਕਾ ਸਿੱਖਾਂ ਨੇ ਹਰ ਖੇਤਰ ਵਿਚ ਹਰ ਦੇਸ਼ ਅੰਦਰ ਝੰਡੇ ਗੱਡੇ ਹਨ। ਉਨ੍ਹਾਂ ਕਿਹਾ ਕਿ ਅਜੇ ਥੋੜੇ ਦਿਨਾਂ ਪਹਿਲਾਂ ਅਮਰੀਕਾ ਸਥਿਤ ਵਰਡ ਬੈਂਕ ਦੀ ਅਗਵਾਈ ਸ. ਅਜੈਪਾਲ ਸਿੰਘ ਬੰਗਾ ਨੂੰ ਸੋਂਪੀ ਗਈ ਹੈ ਜੋ ਇਤਿਹਾਸ ਅੰਦਰ ਨਵੇਕਲਾ ਅਧਿਆਇ ਹੈ। ਉਨ੍ਹਾਂ ਸ. ਵਿਰਦੀ ਨੂੰ ਲਾਰਡ ਮੇਅਰ ਬਨਣ ਤੇ ਵਧਾਈ ਦਿਤੀ ਹੈ।