Headlines

ਪੰਜਾਬੀ ਵਿਕਾਸ ਮੰਚ ਪਠਾਨਕੋਟ ਵਲੋਂ ਸ਼ਾਨਦਾਰ ਤ੍ਰੈ ਭਾਸ਼ਾਈ ਮੁਸ਼ਾਇਰਾ

ਗੁਰਦਾਸਪੁਰ (ਬਲਵਿੰਦਰ ਬਾਲਮ) -ਪੰਜਾਬੀ ਵਿਕਾਸ ਮੰਚ ਪਠਾਨਕੋਟ, ਪੰਜਾਬ ਦੇ ਸੁਹਿਰਦ ਉੱਦਮ ਨਾਲ ਹੋਟਲ ਲਿਉ ਵਿਖੇ ਇੱਕ ਸ਼ਾਨਦਾਰ ਤ੍ਰੈ- ਭਾਸ਼ੀ ਮੁਸ਼ਾਇਰੇ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਪ੍ਰਸਿੱਧ ਕਵੀਆਂ ਨੇ ਆਪਣੀਆਂ ਦਮਦਾਰ,ਦਿਲ ਨੂੰ ਛੂਹ ਲੈਣ ਵਾਲੀਆਂ ਕਵਿਤਾਵਾਂ ਸੁਣਾ ਕੇ ਖੂਬ ਰੰਗ ਬੰਨਿਆ ।

ਮੰਚ ਦੇ ਪ੍ਰਧਾਨ ਹਰਬੰਸ ਸਿੰਘ ਕੰਵਲ, ਮਨਮੋਹਣ ਧਕਾਲਵੀ ਅਤੇ ਰਜਿੰਦਰ ਪਰਾਸ਼ਰ ਨੇ ਦੱਸਿਆ ਕਿ ਇਸ ਮੰਚ ਦੇ ਸੂਤਰਧਾਰ ਮੱਖਣ ਸਿੰਘ ਭੂਈ ਹੋਰਾਂ ਦੀ ਪ੍ਰਮੁੱਖ ਵੱਡੀ ਦੇਣ ਹੈ । ਇਸ ਮੁਸ਼ਾਇਰੇ ਦਾ ਮੁੱਖ ਉਦੇਸ਼ ਪੰਜਾਬ ਵਿੱਚ ਪੰਜਾਬੀਅਤ ਨੂੰ ਹੋਰ ਪ੍ਰਫੁੱਲਤ ਕਰਨਾ, ਹੋਲੀ-ਹੋਲੀ ਅਲੋਪ ਹੋ ਰਹੀ ਪੰਜਾਬੀ ਭਾਸ਼ਾ ਨੂੰ ਫਿਰ ਤੋਂ ਉਜਾਗਰ ਕਰਨਾ, ਜਲਦੀ ਹੀ ਪੰਜਾਬ ਵਿਕਾਸ ਮੰਚ ਨਾਲ ਹੋਰ ਵੀ ਕਲਾਕਾਰਾਂ ਨੂੰ, ਸਾਹਿਤਕਾਰਾਂ ਨੂੰ ਜੋੜਿਆ ਜਾਵੇਗਾ ।

ਇਸ ਮੋਕੇ ਪ੍ਰਸਿੱਧ ਗਾਇਕ ਅਤੇ ਮਿਊਜਿਕ ਡਾਇਰੈਕਟਰ ਬਲਬੀਰ ਬੀਰਾ ਅਤੇ ਵਾਇਸ ਆਫ ਪੰਜਾਬ ਸੀਜਨ 13 ਦੀ ਜੇਤੂ ਕਵਿਤਾ ਕੁਮਾਰੀ ਨੂੰ ਯਾਦਗਿਰੀ ਸਨਮਾਨ ਚਿੰਨ੍ਹ ਦੇ ਕੇ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ । ਇਨਾਂ ਦੋਵਾਂ ਕਲਾਕਾਰਾਂ ਨੇ ਆਪਣੀ ਮਰਮਸਪਰਸ਼ੀ ਆਵਾਜ਼ ਵਿੱਚ ਗੀਤ ਸੁਣਾ ਕੇ ਸਭਨਾਂ ਦੇ ਮਨ ਮੋਹ ਲਏ।

ਇਸ ਮੌਕੇ ਤੇ ਸੁਪ੍ਰਸਿੱਧ ਬਜ਼ੁਰਗ ਸ਼ਾਇਰ ਜੀਤੇਂਦਰ ਸ਼ਾਰਦਾ ਜੀ ਦੀ ਪ੍ਰਸਿੱਧ ਪੁਸਤਕ ਗ਼ਜ਼ਲ ਕਾ ਸਫ਼ਰ, ਸੁਕਿਰਤ ਸਾਰਦਾ ਵੱਲੋਂ ਬਲਵਿੰਦਰ ਬਾਲਗ ਨੂੰ ਭੇਂਟ ਕੀਤੀ ਗਈ ।

ਵੱਖ-ਵੱਖ ਬੁਲਾਰਿਆਂ ਅਤੇ ਮੁਸ਼ਾਇਰੇ ਵਿੱਚ ਮਸ਼ਹੂਰ ਕਵੀਆਂ ਜਿਨਾਂ ਵਿੱਚ ਹਰਬੰਸ ਸਿੰਘ ਕੰਵਲ,ਮਨਮੋਹਣ ਧਕਾਲਵੀ, ਰਾਜ ਗੁਰਦਾਸਪੁਰੀ, ਬਿਸ਼ਨ ਦਾਸ,ਪਾਲ ਗੁਰਦਾਸਪੁਰੀ, ਬਲਵਿੰਦਰ ਬਾਲਮ, ਪੂਰਨ ਅਹਸਾਨ, ਬਾਂਕਾ ਬਹਾਦੁਰ ਅਰੋੜਾ, ਡਾ. ਕੇਵਲ ਕ੍ਰਿਸ਼ਨ, ਅਸ਼ੋਕ ਚਿੱਤਰਕਾਰ, ਅਸ਼ੋਕ ਪੰਕਜ, ਰਮੇਸ਼ ਟੋਲਾ ਜੀ, ਸੁਕਿਰਤ ਸ਼ਾਰਦਾ, ਚਾਚਾ ਵੇਦ ਪ੍ਰਕਾਸ਼, ਕਮਲਜੀਤ ਕੌਰ, ਰਜਿੰਦਰ ਰਾਜ, ਵਿਜੇ ਕੁਮਾਰ, ਰਾਜ ਕੁਮਾਰ, ਐੱਸ. ਐੱਲ ਗੁਪਤਾ, ਸ਼ੁਸ਼ੀਲ ਗੁਪਤਾ, ਪੱਤਰਕਾਰ ਹਰਸਿਮਰਨਜੀਤ ਸਿੰਘ ਸੰਧੂ, ਸਰਦਾਰੀ ਲਾਲ ਗੁਪਤਾ, ਰਮੇਸ਼ਵਰ ਸ਼ਰਮਾ , ਲਵਨੀਸ਼ ਸੋਹਲ, ਰਾਜਪਾਲ ਸਿੰਘ, ਹਰਭਜਨ ਸਿੰਘ, ਰੂਪ ਲਾਲ, ਜੱਗ ਵਰਮਾ , ਸੁਖਵਿੰਦਰ ਸਿੰਘ,ਰਾਮ ਲੁਭਾਇਆ , ਅਤੇ ਅਨੰਦ ਰਾਜ ਨੇ ਭਾਗ ਲਿਆ । ਇਸ ਕਾਰਜ ਨੂੰ ਸਫਲ ਕਰਨ ਵਿੱਚ ਸੰਯੋਜਕ ਮੋਹਣ ਧਕਾਲਵੀ ਨੇ ਸ਼ਾਨਦਾਰ ਭੂਮਿਕਾ ਨਿਭਾਈ ।