Headlines

ਸਠਿਆਲਾ ਦੇ ਵੇਟ ਲਿਫਟਰ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਲਈ

ਦਵਿੰਦਰ ਸਿੰਘ ਭੰਗੂ
ਰਈਆ, 25 ਮਈ-
ਬੀਤੇ ਦਿਨ ਪਿੰਡ ਸਠਿਆਲਾ ਦੇ ਵੇਟ ਲਿਫਟਰ ਜਰਨੈਲ ਸਿੰਘ ਨੂੰ ਦਿਨ ਦਿਹਾੜੇ ਗੋਲੀਆਂ ਮਾਰ੍ਹਕੇ ਮਾਰਨ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਦਵਿੰਦਰ ਬੰਬੀਹਾ ਗਰੁੱਪ ਨੇ ਕਬੂਲੀ ਹੈ।ਦ‌ਵਿੰਦਰ ਬੰਬੀਹਾ ਗਰੁੱਪ ਦੇ ਫੇਸਬੁੱਕ ਆਈ ਡੀ ਤੇ ਇਕ ਪੋਸਟ ਜੋ ਕਿ ਕਈ ਗਰੁੱਪਾਂ ਵਿਚ ਘੁੰਮ ਰਹੀ ਹੈ ਜਿਸ ਵਿਚ ਲਿਖਿਆ ਹੈ ਜਰਨੈਲ ਸਿੰਘ ਦਾ ਕਤਲ ਸਾਡੇ ਭਰਾ ਡੈਨੀ ਬਲ ਸਠਿਆਲਾ ਅਤੇ ਗੋਪੀ ਮਾਹਲ ਨੇ ਕੀਤਾ ਹੈ।ਇਸ ਪੋਸਟ ਵਿਚ ਲਿਖਿਆ ਹੈ ਇਸ ਵਿਅਕਤੀ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਸੀ, ਇਹ ਵਿਅਕਤੀ ਸਾਡੇ ਵਿਰੋਧੀ ਗਰੁੱਪ ਜਗੂ ਖੋਟੀ ਅਤੇ ਹੈਰੀ ਚੱਠਾ ਨਾਲ ਸਬੰਧ ਰੱਖਦਾ ਸੀ।ਇੱਥੇ ਇਹ ਦੱਸਣਯੋਗ ਹੈ ਕਿ ਪਿੰਡ ਸਠਿਆਲਾ ਦੇ ਵੇਟ ਲਿਫਟਰ ਜਰਨੈਲ ਸਿੰਘ ਦਾ ਚਾਰ ਸ਼ੂਟਰਾਂ ਨੇ ਦਿਨ ਦਿਹਾੜੇ ਗੋਲੀਆਂ ਮਾਰ੍ਹਕੇ ਕਤਲ ਕਰ ਦਿੱਤਾ ਸੀ।ਹਮਲਾਵਰਾਂ ਨੇ 20-25 ਗੋਲੀਆਂ ਚਲਾਈਆਂ ਸਨ ਜੋ ਜਰਨੈਲ ਸਿੰਘ ਦੇ ਲੱਗਣ ਕਾਰਨ ਮੌਕੇ ਤੇ ਮੌਤ ਹੋ ਗਈ ਸੀ।ਇਹ ਹਮਲਾਵਰ ਸਵਿਫ਼ਟ ਕਾਰ ਤੇ ਸਵਾਰ ਹੋ ਕਿ ਆਏ ਸਨ।ਮ੍ਰਿਤਕ ਵੇਟ ਲਿਫਟਰ ਦੇ ਤੌਰ ਤੇ ਜਾਣਿਆ ਜਾਂਦਾ ਸੀ।ਮੌਕੇ ਤੇ ਹਾਜ਼ਰ ਕੁਝ ਲੋਕਾਂ ਨੇ ਦੱਸਿਆ ਮ੍ਰਿਤਕ ਜਰਨੈਲ ਸਿੰਘ ਘਰੋ ਚੱਕੀ ਤੋ ਤੇਲ ਕਢਵਾਉਣ ਲਈ ਆਇਆ ਸੀ ਜਦੋਂ ਉਹ ਚੱਕੀ ਅੰਦਰੋਂ ਬਾਹਰ ਨਿਕਲਿਆ ਤਾਂ ਚਾਰ ਹਮਲਾਵਰ ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ ਲਗਾਤਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਦਾ ਪੋਸਟ ਮਾਰਟਮ ਹੋਣ ਉਪਰੰਤ ਕੱਲ੍ਹ 26 ਮਈ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ। ਡੀ ਐੱਸ ਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਕਿਹਾ ਕੇ ਪੁਲੀਸ ਵਲੋ ਮੁਲਜ਼ਮਾਂ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ ਜਲਦ ਕਾਬੂ ਕਰ ਲਿਆ ਜਾਵੇਗਾ।