Headlines

ਕੈਲਗਰੀ ਮੈਕਾਲ ਭੁੱਲਰ ਹਲਕੇ ਤੋ ਯੂਸੀਪੀ ਉਮੀਦਵਾਰ ਅਮਨਪ੍ਰੀਤ ਸਿੰਘ ਗਿੱਲ ਦੇ ਹੱਕ ਵਿਚ ਪ੍ਰਭਾਵਸ਼ਾਲੀ ਚੋਣ ਰੈਲੀ

ਕੈਲਗਰੀ (ਦੇ ਪ੍ਰ ਬਿ)-ਕੈਲਗਰੀ ਮੈਕਾਲ ਭੁੱਲਰ ਹਲਕੇ ਤੋ ਯੂਸੀਪੀ ਉਮੀਦਵਾਰ ਅਮਨਪ੍ਰੀਤ ਸਿੰਘ ਗਿੱਲ ਦੇ ਹੱਕ ਵਿਚ ਪ੍ਰਭਾਵਸ਼ਾਲੀ ਚੋਣ ਰੈਲੀ ਕੀਤੀ ਗਈ। ਇਸ ਮੌਕੇ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ ਨੇ ਵੋਟਰਾਂ ਨੂੰ ਯੂਸੀਪੀ ਸਰਕਾਰ ਵਿਚ ਕਮਿਊਨਿਟੀ ਦੀ ਪ੍ਰਭਾਵੀ ਨੁਮਾਇੰਦਗੀ ਵਜੋ ਅਮਨਪ੍ਰੀਤ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਅਮਨਪ੍ਰੀਤ ਸਿੰਘ ਗਿੱਲ ਨੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਆਖਰੀ ਹੰਭਲਾ ਮਾਰਨ ਦੀ ਅਪੀਲ ਕਰਦਿਆਂ ਅਲਬਰਟਾ ਦੇ ਬੇਹਤਰ ਤੇ ਸੁਰੱਖਿਅਤ ਭਵਿੱਖ ਲਈ ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਹੇਠ ਯੂਸੀਪੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਭਾਰੀ ਗਿਣਤੀ ਵਿਚ ਪੁੱਜੇ ਵੋਟਰਾਂ ਤੇ ਸਮਰਥਕਾਂ ਨੇ ਗਿੱਲ ਤੇ ਯੂਸੀਪੀ ਨੂੰ ਸਮਰਥਨ ਦਾ ਵਾਅਦਾ ਕੀਤਾ। ਰੈਲੀ ਵਿਚ ਮੁੱਖ ਮਹਿਮਾਨ ਵਜੋਂ ਪਾਰਟੀ ਲੀਡਰ ਡੈਨੀਅਲ ਸਮਿਥ ਦੇ ਨਾ ਪੁੱਜਣ ਕਾਰਣ ਪਾਰਟੀ ਵਿਚ ਧੜੇਬੰਦੀ ਦੀ ਚਰਚਾ ਵੀ ਸੁਣਨ ਨੂੰ ਮਿਲੀ।