Headlines

ਲੈਂਗਫੋਰਡ ਅਤੇ ਵੈਨਕੂਵਰ-ਮਾਉਂਟ ਪਲੈਜ਼ੈਂਟ ਦੀ ਜਿਮਨੀ ਚੋਣ 24 ਜੂਨ ਨੂੰ

 ਬੀਸੀ ਐਨ ਡੀ ਪੀ ਨੇ ਰਵੀ ਪਰਮਾਰ ਅਤੇ ਜੋਨ ਫਿਲਿਪ ਮੈਦਾਨ ਵਿੱਚ ਉਤਾਰੇ –

ਵੈਨਕੂਵਰ— ਬੀਸੀ ਐਨਡੀਪੀ ਨੇ ਵੈਨਕੂਵਰ-ਮਾਊਂਟ ਪਲੈਜ਼ੈਂਟ ਅਤੇ ਲੈਂਗਫੋਰਡ-ਵੌਨ ਡੀ ਫੂਕਾ ਵਿੱਚ ਆਪਣੀ ਜਿਮਨੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਚੋਣਾਂ ਦਾ ਦਿਨ 24 ਜੂਨ, 2023 ਹੋਵੇਗਾ।

ਲੈਂਗਫੋਰਡ-ਵੌਨ ਡੀ ਫੂਕਾ ਵਿੱਚ ਬੀਸੀ ਐਨਡੀਪੀ ਦੀ ਨੁਮਾਇੰਦਗੀ ਕਰਦੇ ਹੋਏ ਕਮਿਊਨਿਟੀ ਲੀਡਰ ਅਤੇ ਸਕੂਲ ਬੋਰਡ ਟਰੱਸਟੀ, ਰਵੀ ਪਰਮਾਰ ਹਨ। ਸੂਕ ਸਕੂਲ ਡਿਸਟ੍ਰਿਕਟ ਵਿੱਚ ਪਬਲਿਕ ਸਕੂਲਾਂ ਦੇ ਵਿਸਤਾਰ ਵਿੱਚ ਉਸਦੀ ਮਹੱਤਵਪੂਰਨ ਭੂਮਿਕਾ ਰਾਹੀਂ, ਅਤੇ ਬੁਨਿਆਦੀ ਢਾਂਚੇ ‘ਤੇ ਸਿਹਤ ਸੰਭਾਲ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਉਸਦੇ ਸਮਰਪਣ ਦੇ ਨਾਲ, ਉਸਦੇ ਭਾਈਚਾਰੇ ਦੇ ਲੋਕਾਂ ਪ੍ਰਤੀ ਅਟੁੱਟ ਵਚਨਬੱਧਤਾ ਹੈ।

ਰਵੀ ਪਰਮਾਰ ਕਹਿੰਦੇ ਹਨ: “ਮੈਂ ਲੈਂਗਫੋਰਡ-ਵੌਨ ਡੀ ਫੂਕਾ ਦੇ ਲੋਕਾਂ ਲਈ ਕੰਮ ਕਰਨ ਲਈ ਤਿਆਰ ਹਾਂ। ਮੇਰੇ ਦੋਸਤ ਅਤੇ ਸਲਾਹਕਾਰ, ਜੌਨ ਹੌਰਗਨ ਦੇ ਰਿਕਾਰਡ ਦੇ ਆਧਾਰ ‘ਤੇ, ਮੈਂ ਸਾਡੇ ਵਧ ਰਹੇ ਭਾਈਚਾਰਿਆਂ ਲਈ ਮਹੱਤਵਪੂਰਨ ਚੀਜ਼ਾਂ ਨੂੰ ਪ੍ਰਦਾਨ ਕਰਨ ਦੇ ਕੰਮ ਨੂੰ ਜਾਰੀ ਰੱਖਣ ਲਈ ਉਮੀਦਵਾਰ ਬਣਿਆ ਹਾਂ, ਜਿਵੇਂ ਕਿ ਰਿਹਾਇਸ਼, ਸਕੂਲਾਂ ਦਾ ਰਿਕਾਰਡ ਨਿਰਮਾਣ, ਸਿਹਤ ਸੰਭਾਲ, ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬੱਚਤ। ਅਸੀਂ ਇਕੱਠੇ ਰਲਕੇ ਬਹੁਤ ਤਰੱਕੀ ਕੀਤੀ ਹੈ, ਪਰ ਅੱਜੇ ਹੋਰ ਵੀ ਬਹੁਤ ਕੁਝ ਕਰਨਾ ਬਾਕੀ ਹੈ।”

ਵੈਨਕੂਵਰ-ਮਾਉਂਟ ਪਲੈਜ਼ੈਂਟ ਵਿੱਚ, ਬੀਸੀ ਐਨਡੀਪੀ ਸਤਿਕਾਰਯੋਗ ਮੂਲਨਿਵਾਸੀ ਆਗੂ, ਜੋਨ ਫਿਲਿਪ ਨੂੰ ਮੈਦਾਨ ਵਿੱਚ ਉਤਾਰ ਰਹੀ ਹੈ। ਨਿਆਂ, ਮਨੁੱਖੀ ਅਧਿਕਾਰਾਂ ਅਤੇ ਵਾਤਾਵਰਣ ਪ੍ਰਤੀ ਜੀਵਨ ਭਰ ਦੀ ਵਚਨਬੱਧਤਾ ਦੇ ਨਾਲ, ਫਿਲਿਪ ਕਮਿਊਨਿਟੀ ਵਿਕਾਸ ਅਤੇ ਮੂਲਨਿਵਾਸੀ ਮਾਮਲਿਆਂ ਵਿੱਚ ਆਪਣੇ ਵਿਆਪਕ ਅਨੁਭਵ ਨੂੰ ਬੀਸੀ ਵਿਧਾਨ ਸਭਾ ਵਿੱਚ ਲਿਆਉਣ ਲਈ ਸਖ਼ਤ ਮੁਹਿੰਮ ਚਲਾਏਗੀ।