Headlines

ਡਾ. ਸਵਰਾਜ ਸਿੰਘ ਦਾ ਸਿਰਮੌਰ ਪੱਤਰਕਾਰੀ ਪੁਰਸਕਾਰ ਨਾਲ ਸਨਮਾਨ

ਪਟਿਆਲਾ ( ਡਾ. ਭਗਵੰਤ ਸਿੰਘ )-ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਗੁਰਮਤਿ ਲੋਕਧਾਰਾ ਮੰਚ ਵੱਲੋਂ ਪੱਤਰਕਾਰੀ ਬਾਰੇ ਵਿਸ਼ਾਲ ਚਰਚਾ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਹ ਵਿਚਾਰ ਉੱਭਰ ਕੇ ਸਾਹਮਣੇ ਆਏ ਕਿ ਡਾ. ਸਵਰਾਜ ਸਿੰਘ ਨੇ ਪੰਜਾਬੀ ਪੱਤਰਕਾਰੀ ਨੂੰ ਵਿਸ਼ਵ ਪੱਧਰ ਦੀ ਪੱਤਰਕਾਰੀ ਬਣਾਉਣ ਦੇ ਯਤਨਾਂ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ। ਸੰਸਾਰ ਪੱਧਰ ਤੇ ਵਾਪਰਨ ਵਾਲੀਆਂ ਘਟਨਾਵਾਂ ਤੇ ਨਾ ਸਿਰਫ ਫੌਰੀ ਪ੍ਰਤੀਕਰਮ ਦੇਣ ਵਿੱਚ ਸਗੋਂ ਅਜੋਕੇ ਸੰਸਾਰ ਦੇ ਮੁੱਖ ਰੁਝਾਨਾਂ ਦੀ ਨਿਸ਼ਾਨਦੇਹੀ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਪੂਰਬੀ ਚਿੰਤਨ ਅਤੇ ਪੂਰਬੀ ਸਿਆਣਪ ਦੀ ਸਿਖਰ ਦੱਸਦਿਆਂ ਹੋਇਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੀ ਸਰਵਵਿਆਪੀ ਵਿਆਖਿਆ ਅਤੇ ਅਸਫਲ ਹੋ ਰਹੇ ਦੂਜੇ ਵਿਕਾਸ ਮਾਡਲਾਂ ਦੇ ਸੰਦਰਭ ਵਿੱਚ ਇੱਕ ਬਦਲਵੇਂ ਵਿਕਾਸ ਦੇ ਮਾਡਲ ਵਜੋਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਡਾ. ਸਵਰਾਜ ਦੇੇ ਇਨ੍ਹਾਂ ਵਿੱਲਖਣ ਉਪਰਾਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਦਾਰਾ “ਜਾਗੋ ਇੰਟਰਨੈਸ਼ਨਲ” ਨੇ ਉਨ੍ਹਾਂ ਨੂੰ ਸਿਰਮੌਰ ਪੱਤਰਕਾਰ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਪੱਤਰਕਾਰੀ ਤੇ ਵਿਚਾਰ ਚਰਚਾ ਕੀਤੀ ਗਈ। ਭਾਸ਼ਾ ਭਵਨ ਪਟਿਆਲਾ ਵਿਖੇ ਹੋਏ ਇਸ ਵਿਲੱਖਣ ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਨੇ ਕੀਤੀ। ਮੁੱਖ ਮਹਿਮਾਨ ਦੇ ਤੌਰ ਤੇ ਪਦਮਸ਼੍ਰੀ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਸ਼ਾਮਿਲ ਹੋਏ ਅਤੇ ਪ੍ਰੋ. ਬਾਵਾ ਸਿੰਘ, ਪਵਨ ਹਰਚੰਦਪੁਰੀ, ਨਾਹਰ ਸਿੰਘ ਪੀ.ਪੀ.ਐਸ., ਵਿਸ਼ੇਸ਼ ਮਹਿਮਾਨ, ਉਨ੍ਹਾਂ ਨਾਲ ਡਾ. ਭਗਵੰਤ ਸਿੰਘ, ਡਾ. ਸਵਰਾਜ ਸਿੰਘ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਨ। ਏ.ਪੀ. ਸਿੰਘ ਵੱਲੋਂ ਗਾਏ ਸ਼ਬਦ ਅਤੇ ਪ੍ਰਗਟ ਸਿੰਘ ਦੀ ਨਿਰਦੇਸ਼ਨਾਂ ਅਧੀਨ ਫੀਲਖਾਨਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਤੇ ਸ਼ਬਦ ਗਾਇਨ ਨਾਲ ਆਰੰਭ ਹੋਏੇ ਸਮਾਗਮ ਦੀ ਵਿਚਾਰ ਚਰਚਾ ਵਿੱਚ ਡਾ. ਰਾਕੇਸ਼ ਸ਼ਰਮਾ, ਨਾਹਰ ਸਿੰਘ, ਡਾ. ਸਰਦਾਰਾ ਸਿੰਘ ਸੋਹੀ, ਮੇਘਰਨਾਥ, ਅਮਰ ਗਰਗ ਕਮਲਮਦਾਨ, ਬਲਵਿੰਦਰ ਸਿੰਘ ਭੱਟੀ,  ਜਗਜੀਤ ਸਿੰਘ ਸਾਹਨੀ, ਡਾ. ਸੁਖਮਿੰਦਰ ਸੇਖੋਂ, ਡਾ. ਗੁਰਿੰਦਰ ਕੌਰ, ਮੋਹਨ ਸਿੰਘ ਮਾਨ, ਡਾ. ਗੁਰਮੀਤ ਸਿੰਘ, ਬਚਨ ਸਿੰਘ ਗੁਰਮ, ਜਸਪਾਲ ਸਿੰਘ ਧਾਲੀਵਾਲ, ਨਿਹਾਲ ਸਿੰਘ ਮਾਨ, ਡਾ. ਤਰਲੋਚਨ ਕੌਰ, ਮਲਕੀਤ ਸਿੰਘ ਐਸ.ਡੀ.ਓ, ਦਲਜੀਤ ਸਿੰਘ, ਗੁਲਜ਼ਾਰ ਸਿੰਘ ਸ਼ੌਂਕੀ, ਕਿਰਨਜੀਤ ਸਿੰਘ, ਜਗਦੀਪ ਸਿੰਘ, ਸੰਦੀਪ ਸਿੰਘ, ਡਾ. ਭਗਵੰਤ ਸਿੰਘਆਦਿ ਅਨੇਕਾਂ ਵਿਦਵਾਨਾਂ ਨੇ ਹਿੱਸਾ ਲਿਆ। ਪ੍ਰੋ. ਬਾਵਾ ਸਿੰਘ ਸਾਬਕਾ ਵਾਈਸ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਕਿਹਾ ਕਿ ਅੱਜ ਬਹੁਧਰੁਵੀ ਸੰਸਾਰ ਬਣ ਰਿਹਾ ਹੈ। ਇਸ ਦੀ ਸਪੋਟ ਕਰਨੀ ਚਾਹੀਦੀ ਹੈ। ਪੂੰਜੀਵਾਦ ਨੂੰ ਹਰਾਉਣ ਦਾ ਮਾਡਲ ਸਾਨੂੰ ਦੇਣ ਦੀ ਲੋੜ ਹੈ। ਮਾਰਕਸਵਾਦ ਨੂੰ ਸਿੱਖੀ ਦੀ ਪਿਉਂਦ ਲਾਉਣੀ ਚਾਹੀਦੀ ਹੈ। ਪੂੰਜੀਵਾਦ ਸਭ ਬੀਮਾਰੀਆਂ ਦੀ ਜੜ੍ਹ ਹੈ। ਇਸਨੇ ਮਨਮੁੱਖਖ ਬਣਾ ਦਿੱਤਾ ਹੈ। ਪੰਜਾਬ ਪੂਰੀ ਤਰ੍ਹਾਂ ਪੂੰਜੀਵਾਦ ਦੇ ਗ੍ਰਿਫਤ ਵਿੱਚ ਹੈ। ਪੰਜਾਬ ਤੇ ਪੂੰਜੀਵਾਦ ਦਾ ਸਭ ਤੋਂ ਵੱਡਾ ਹਮਲਾ ਹੈ। ਅਸੀਂ ਲਾਲਚ ਵਿੱਚ ਹੀ ਪਰਵਾਸ ਕਰਕੇ ਵਿਦੇਸ਼ਾਂ ਵਿੱਚ ਮਜਦੂਰ ਬਣ ਰਹੇ ਹਾਂ। ਅੱਜ ਪੂੰਜੀਵਾਦ ਕੋਲ ਵਿਸ਼ਵ ਬੈਂਕ, ਵਿਸ਼ਵ ਵਪਾਰ ਸੰਸਥਾ, ਆਈ.ਐਮ.ਐਫ. ਅਨੇਕਾਂ ਸੰਸਥਾਵਾਂ ਹਨ। ਡਾ. ਸਵਰਾਜ ਸਿੰਘ ਨੇ ਲੰਮੇ ਸਮੇਂ ਤੋਂ ਵਿਸ਼ਵ ਵਿਆਪੀ ਅਤੇ ਪੰਜਾਬੀ ਵਰਤਾਰਿਆਂ ਬਾਰੇ ਖੁੱਲ ਕੇ ਲਿਖਿਆ ਹੈ। ਇੱਨ੍ਹਾਂ ਨੂੰ ਵਧਾਈ ਦੇਣੀ ਬਣਦੀ ਹੈ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਡਾ. ਸਵਰਾਜ ਸਿੰਘ ਨਿੱਡਰ ਤੇ ਸਫਲ ਪੱਤਰਕਾਰ ਹਨ। ਇਹ ਪੱਤਰਕਾਰੀ ਵਿੱਚ ਘਟਨਾਵਾਂ ਨੂੰ ਪੇਸ਼ ਨਹੀਂ ਕਰਦੇ, ਸਗੋਂ ਘਟਨਾਵਾਂ ਰਾਹੀਂ ਸਾਡੀ ਆਰਥਿਕਤਾ, ਸੱਭਿਆਚਾਰ ਦੀ ਦਿਸ਼ਾ ਨਿਰਧਾਰਤ ਕਰਦੇ ਹਨ। ਉਨ੍ਹਾਂ ਹੋਰ ਕਿਹਾ ਕਿ ਪਰਵਾਸ ਕਿਸੇ ਵੀ ਹਾਲਤ ਵਿੱਚ ਮੰਨਜ਼ੂਰ ਨਹੀਂ ਹੈ। ਵਾਧੂ ਪੈਦਾਵਾਰ ਮੰਡੀ *ਚ ਜਾਂਦੀ ਹੈ ਤਾਂ ਉਹ ਲੋਕ ਹਿਤੁ ਨਹੀਂ ਹੁੰਦੀ, ਬਰਾਬਰ ਦੀ ਵੰਡ ਨੈਤਿਕ ਹੈ। ਡਾ. ਸਵਰਾਜ ਸਿੰਘ ਮਾਰਕਸਵਾ ਵਿੱਚ ਨੈਤਿਕਤਾ ਦੇਖਦੇ ਹਨ।
ਡਾ. ਸਵਰਾਜ ਸਿੰਘ ਨੇ ਕਿਹਾ ਕਿਪੱਤਰਕਾਰਾਂ ਨੂੰ ਨਾ ਸਿਰਫ ਘਟਨਾਵਾਂ ਤੋਂ ਫੌਜੀ ਪ੍ਰਤੀਕਰਮ ਦੇਣਾ ਚਾਹੀਦਾ ਹੈ, ਸਗੋਂ ਅਜੋਕੇ ਸੰਸਾਰ ਰਦੇ ਮੁੱਖ ਰੁਝਾਨਾਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਅਤੇ ਪ੍ਰਮੁੱਖ ਰੁਝਾਨ ਅਰਥਾਤ ਪੂਰਬ ਦਾ ਉਭਾਰ ਅਤੇ ਪੱਛਮ ਦਾ ਨਿਘਾਰ ਬਾਰੇ ਸੋਚਾਂ ਨੂੰ ਚੇਤੰਨ ਕਰਨਾ ਚਾਹੀਦਾ ਹੈ। ਪੰਜਾਬ ਦੇ ਸੰਦਰਭ ਵਿੱਚ ਅੱਜ ਪਰਵਾਸ ਮੁੱਖ ਸਮੱਸਿਆ ਅਤੇ ਮੁੱਖ ਚੁਣੌਤੀ ਬਣ ਗਿਆ ਹੈ। ਪਰਵਾਸ ਬਾਰੇ ਗਲਤ ਧਾਰਨਾਵਾਂ ਅਤੇ ਝੂਠੇ ਪਰਚਾਰ ਦਾ ਪਰਦਾਫਾਸ਼ ਕਰਨਾ ਅੱਜ ਪੱਤਰਕਾਰਾਂ ਲਈ ਮੁੱਖ ਚੁਣੌਤੀ ਅਤੇ ਨੈਤਿਕ ਫਰਜ ਬਣ ਚੁੱਕਾ ਹੈ। ਪੱਛਮੀ ਸਰਮਾਏਦਾਰੀ ਦੇ ਨਿਘਾਰ ਕਾਰਨ ਅੱਜ ਦਾ ਪਰਵਾਸ ਝੂਠ ਅਤੇ ਅਨੈਕਿਤਾ ਤੇ ਆਧਾਰਿਤ ਹੈ। ਸਾਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਭਾਵੇਂ ਪਰਵਾਸ ਇੱਕ ਕੁਦਰਤੀ ਵਰਤਾਰਾ ਹੈ ਅਤੇ ਜੇ ਇਹ ਕੁਦਰਤੀ ਨਿਯਮਾਂ ਅਦੇ ਅਨੁਕੂਲ ਹੋਏ ਤਾਂ ਇਹ ਠੀਕ ਹੈ,ਪ੍ਰੰਤੂ ਅਜੋਕਾ ਪਰਵਾਸ ਕੁਦਰਤੀ ਨਿਯਮਾਂ ਤੇ ਨਹੀਂ ਸਗੋਂ ਸਾਮਰਾਜੀਆਂ ਦੇ ਲੋਭ ਅਤੇ ਸੁਆਰਥ ਤੇ ਆਧਾਰਿਤ ਹੈ, ਅਤੇ ਮੁੱਖ ਤੌਰ ਤੇ ਲੋੜਾਂ ਤੇ ਤੇ ਨਹੀਂ ਸਗੋਂ ਖਾਹਸ਼ਾਂ ਤੇ ਅਧਾਰਿਤ ਹੈ। ਅਜਿਹਾ ਪਰਵਾਸ ਸਾਮਰਾਜੀ ਹਿੱਤ ਤਾਂ ਪੂਰ ਸਕਦਾ ਹੈ, ਪ੍ਰੰਤੂ ਲੋਕਾਂ ਦੇ ਹਿੱਤ ਵਿੱਚ ਨਹੀਂ ਹੋ ਸਕਦਾ। ਇੱਕ ਹੋਰ ਗੱਲ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਅਜਿਹਾ ਪਰਵਾਸ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾ ਅਤੇ ਚੁਣੌਤੀਆਂ ਦਾ ਹੱਲ ਨਹੀਂ ਹੋ ਸਕਦਾ, ਕਿਉਂਕਿ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਹੱਲ ਉਨ੍ਹਾਂ ਤੋਂ ਭੱਜਣ ਨਾਲ ਨਹੀਂ, ਸਗੋਂ ਸੰਘਰਸ਼ ਕਰਨ ਨਾਲ ਹੁੰਦਾ ਹੈ। ਅੱਜ ਦੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਸਾਮਰਾਜੀ ਵਿਕਾਸ ਮਾਡਲ ਦੀ ਉਪਜ ਹਨ। ਕਿਉਂਕਿ ਇਹ ਮਾਡਲ ਕੁਦਰਤ ਅਤੇ ਲੋਕ ਵਿਰੋਧੀ ਹੈ। ਇਸ ਲਈ ਇਨ੍ਹਾਂ ਦਾ ਹੱਲ ਇੱਕ ਕੁਦਰਤ ਪੱਖੀ ਅਤੇ ਲੋਕ ਪੱਖੀ ਬਦਲਵਾਂ ਵਿਕਾਸ ਦਾ ਮਾਡਲ ਹੈ ਜੋ ਕਿ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲ ਸਕਦਾ ਹੈ। ਇਸ ਮੌਕੇ ਜਾਗੋ ਇੰਟਰਨੈਸ਼ਨਲ ਦਾ ਨਵਾਂ ਅੰਕ ਲੋਕ ਅਰਪਣ ਕੀਤਾ ਗਿਆ। ਡਾ. ਭਗਵੰਤ ਸਿੰਘ ਨੇ ਮੰਚ ਸੰਚਾਲਨਾ ਕੀਤੀ। ਜਗਦੀਪ ਸਿੰਘ ਅਤੇ ਗੁਰਿੰਦਰ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਨਿਹਾਲ ਸਿੰਘ ਨੇ ਧੰਨਵਾਦ ਕੀਤਾ।
ਫੋਟੋ ਕੈਪਸ਼ਨ
ਡਾ. ਸਵਰਾਜ ਸਿੰਘ ਦਾ ਸਨਮਾਨ ਕਰਦੇ ਹੋਏ ਪਦਮ ਸ਼੍ਰੀ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ, ਡਾ. ਤੇਜਵੰਤ ਮਾਨ, ਪ੍ਰੋ. ਬਾਵਾ ਸਿੰਘ, ਡਾ. ਭਗਵੰਤ ਸਿੰਘ, ਪਵਨ ਹਰਚੰਦਪੁਰੀ, ਜਗਦੀਪ ਸਿੰਘ ਗੰਧਾਰਾ, ਨਾਹਰ ਸਿੰਘ ਆਦਿ।