Headlines

ਵੈਨਕੂਵਰ ਵਿਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਕਤਲ

ਵੈਨਕੂਵਰ, 28 ਮਈ ( ਸੰਦੀਪ ਸਿੰਘ ਧੰਜੂ)-
ਦੱਖਣੀ ਵੈਨਕੂਵਰ ਵਿਚ  ਦੁਪਹਿਰ ਇਕ ਵਿਆਹ ਸਮਾਗਮ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ।   ਪੁਲਿਸ ਅਨੁਸਾਰ ਮੁਢਲੀ ਜਾਂਚ ਅਨੁਸਾਰ ਇਹ ਘਟਨਾ ਮੈਟਰੋ ਵੈਨਕੂਵਰ ਵਿਚ ਚੱਲ ਰਹੇ ਗੈਂਗਵਾਰ ਨਾਲ ਜੁੜੀ ਜਾਪਦੀ ਹੈ।  ਮੌਕੇ ਦੇ ਗਵਾਹਾਂ ਮੁਤਾਬਿਕ ਕੁਝ ਵਿਅਕਤੀਆਂ ਨੇ ਵਿਆਹ ਸਮਾਗਮ ਦੌਰਾਨ ਬੈਂਕੁਇਟ ਹਾਲ ਵਿੱਚ ਦਾਖਲ ਹੋ ਕੇ ਪਹਿਲਾਂ ਡੀ ਜੇ ਨੂੰ ਬੰਦ ਕਰਵਾਇਆ ਅਤੇ ਬਾਅਦ ਵਿੱਚ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਕਾਰਨ ਮ੍ਰਿਤਕ ਮੌਕੇ ਤੇ ਹੀ ਦਮ ਤੋੜ ਗਿਆ।  ਉਸ ਵੇਲੇ ਬੈਂਕੁਇਟ ਹਾਲ ਵਿੱਚ 60 ਦੇ ਕਰੀਬ ਲੋਕ ਹਾਜ਼ਰ ਸਨ। ਦੱਸਣਯੋਗ ਹੈ ਕਿ ਪੁਲਿਸ ਵੱਲੋਂ ਪਿਛਲੇ ਸਾਲ ਅਗਸਤ ਮਹੀਨੇ ਵਿੱਚ 11 ਖਤਰਨਾਕ ਵਿਅਕਤੀਆਂ ਦੀ ਸੂਚੀ ਜਾਰੀ ਕਰ ਕੇ ਆਮ ਲੋਕਾਂ ਨੂੰ ਇਹਨਾਂ ਤੋਂ ਸੁਚੇਤ ਰਹਿਣ ਲਈ ਕਿਹਾ ਸੀ ।ਇਹਨਾਂ 11 ਵਿਅਕਤੀਆਂ ਵਿੱਚੋਂ ਅਮਰਪ੍ਰੀਤ ਸਮਰਾ ਅਤੇ ਉਸਦੇ ਭਰਾ ਰਵਿੰਦਰ ਸਮਰਾ ਸਮੇਤ 9 ਵਿਅਕਤੀ  ਪੰਜਾਬੀ ਸਨ। ਘਟਨਾ ਤੋਂ ਬਾਅਦ ਸਰੀ-ਡੈਲਟਾ ਬਾਰਡਰ ਉਤੇ ਇਕ ਕਾਰ ਬਰਾਮਦ ਹੋਈ ਹੈ ਜਿਸ ਨੂੰ ਇਸੇ ਘਟਨਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।