Headlines

ਸੰਘੇੜਾ ਪਰਿਵਾਰ ਨੂੰ ਸਦਮਾ-ਗੁਰਦਿਆਲ ਸਿੰਘ ਸੰਘੇੜਾ ਦਾ ਦੇਹਾਂਤ

ਅੰਤਿਮ ਸੰਸਕਾਰ ਤੇ ਅੰਤਿਮ ਅਰਦਾਸ 2 ਜੂਨ ਨੂੰ-

ਸਰੀ-ਇਥੋ ਦੇ ਸੰਘੇੜਾ ਪਰਿਵਾਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ  ਪਰਿਵਾਰ ਦੇ ਸਤਿਕਾਰਯੋਗ ਸ ਗੁਰਦਿਆਲ ਸਿੰਘ ਸੰਘੇੜਾ 28 ਮਈ ਨੂੰ ਅਚਾਨਕ ਸਵਰਗ ਸਿਧਾਰ ਗਏ ਹਨ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਸ਼ੁਕਰਵਾਰ 2 ਜੂਨ 2023 ਨੂੰ ਬਾਦ ਦੁਪਹਿਰ 1 ਵਜੇ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਤੇ ਅੰਤਿਮ ਅਰਦਾਸ 3.30 ਵਜੇ ਦਰਬਾਰ ਸ੍ਰੀ ਗੁਰੂ ਗਰੰਥ ਸਾਹਿਬ 8820-168 ਸਟਰੀਟ ਸਰੀ ਵਿਖੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮਨਜੀਤ ਸਿੰਘ ਸੰਘੇੜਾ ਨਾਲ ਫੋਨ ਨੰਬਰ 604-725-4003 ਜਾਂ 604-593-5120 ਉਪਰ ਸੰਪਰਕ ਕੀਤਾ ਜਾ ਸਕਦਾ ਹੈ।