Headlines

ਐਬਸਟਸਫੋਰਡ ਵਿਚ ਪੰਜਾਬੀ ਮੇਲਾ 2023-ਵਿਰਸੇ ਦੇ ਸ਼ੌਕੀਨ ਨੇ ਦਰਸ਼ਕ ਕੀਲੇ

ਐਬਟਸਫੋਰਡ ( ਰੁਪਾਲ)- ਡਾਇਮੰਡ ਕਲਚਰ ਕਲੱਬ ਐਸੋਸੀਏਸ਼ਨ ਵੱਲੋਂ ਸਥਾਨਕ ਰੋਟਰੀ ਸਟੇਡੀਅਮ ‘ਚ ਪੰਜਾਬੀ ਮੇਲਾ 2023-ਵਿਰਸੇ ਦੇ ਸ਼ੌਕੀਨ ਕਰਵਾਇਆ ਗਿਆ। ਇਸ ਮੇਲੇ ਵਿੱਚ ਪ੍ਰਸਿੱਧ ਗਾਇਕ  ਗਿੱਲ ਹਰਦੀਪ, ਹਰਜੀਤ ਹਰਮਨ, ਭਾਨਾ ਭਗੌੜਾ, ਸੁੱਖ ਘੁਮਾਣ,, ਕੋਰਆਲਾ ਮਾਨ, ਮਨਜੋਤ ਢਿੱਲੋਂ, ਗਿੱਲ ਰੌਂਤਾ, ਗੁਰਤੇਜ, ਵਰਿੰਦਰ ਵਿੱਕੀ, ਜੌਹਨ ਬੇਦੀ, ਕੁਲਵੰਤ ਸੇਖੋਂ, ਦੀਪਾ ਬਿਲਾਸਪੁਰੀ, ਗੁਰਪਾਲ ਮਟੀਆਰ, ਰਣਜੋਧ ਸਿੰਘ ਜੋਧੀ ਵਰਗੇ ਫ਼ਨਕਾਰਾਂ ਨੇ ਦਰਸ਼ਕਾਂ ਨੂੰ ਕਈ ਘੰਟੇ ਕੀਲ ਕੇ ਬੈਠਾਈ ਰੱਖਿਆ। ਇਸ ਮੌਕੇ ਮੇਲਾ ਪ੍ਰਬੰਧਕਾਂ ਵੱਲੋਂ ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਬਾਬੂ ਸਿੰਘ ਮਾਨ ਦਾ ਗੋਲ਼ਡ ਮੈਡਲ ਨਾਲ ਸਨਮਾਨ ਕੀਤਾ ਗਿਆ। ਮੇਲੇ ਦੇ ਸਪਾਂਸਰ ਜੀ ਸਟਾਰ ਇੰਟੀਰੀਅਰ ਦੇ ਸੀਈਓ ਸੁਖਵਿੰਦਰ ਸਿੰਘ ਗਿੱਲ ਤੇ ਹੋਰ ਸਪਾਂਸਰਾਂ ਦਾ ਵੀ ਸਨਮਾਨ ਕੀਤਾ ਗਿਆ। ਮੇਲੇ ਦੀ ਸਫਲਤਾ ਲਈ ਮੇਲਾ ਪ੍ਰਬੰਧਕ ਰਾਜਾ ਗਿੱਲ, ਹਰਦੀਪ ਸਿੰਘ ਪਰਮਾਰ ਤੇ ਸਮੁੱਚੀ ਟੀਮ ਨੇ ਸਹਿਯੋਗੀਆਂ, ਸਪਾਂਸਰਾਂ ਤੇ ਲੋਕਾਂ ਦਾ ਧੰਨਵਾਦ ਕੀਤਾ।