Headlines

ਛੇਵੇਂ ਪਾਤਸ਼ਾਹ ਜੀ ਦੇ 428 ਸਾਲਾ ਪ੍ਰਕਾਸ਼ ਪੁਰਬ ‘ਤੇ ਬਾਬਾ ਬੁੱਢਾ ਵੰਸ਼ਜ ਵਲੋਂ 428 ਘਿਓ ਦੇ ਦੀਵੇ ਜਗਾਏ

ਛੇਹਰਟਾ ਸਾਹਿਬ-ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ ਗੁਰੂ ਕੀ ਵਡਾਲੀ-ਛੇਹਰਟਾ ਵਲੋਂ ਬੇਅੰਤ ਸੰਗਤਾਂ ਜਪੁਜੀ ਸਾਹਿਬ ਦੇ ਪਾਠ ਅਤੇ ਵਾਹਿਗੁਰੂ ਜੀ ਦਾ ਨਾਮ ਜਪਾਉਂਦੇ ਹੋਏ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 428ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਰਾਤ 12 ਵੱਜਕੇ 20 ਮਿੰਟ ‘ਤੇ ਗੁਰੂ ਕੀ ਵਡਾਲੀ ਵਿਖੇ ਲੰਗਰ ਹਾਲ ਬਾਬਾ ਖੜਕ ਸਿੰਘ ਦੀ ਛੱਤ ‘ਤੇ 4 ਜੂਨ ਦੀ ਰਾਤ 12 ਵੱਜ ਕੇ 20 ਮਿੰਟ ‘ਤੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅਤੇ ਹੁਕਮਨਾਮੇ ਤੋਂ ਬਾਅਦ 428 ਘਿਓ ਦੇ ਦੀਵਿਆਂ ਦੀ ਅਕ੍ਰਿਤੀ “428 ਸਾਲਾ ਪ੍ਰਕਾਸ਼ ਪੁਰਬ” ਬਣਾਕੇ ਘਿਓ ਦੇ  ਦੀਵੇ ਜਗਾਏ ਗਏ । ਪ੍ਰੋ: ਬਾਬਾ ਰੰਧਾਵਾ ਦੇ ਨਾਲ ਸੰਗਤਾਂ ਤੋਂ ਇਲਾਵਾ ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਗੁਰਦੇਵ ਸਿੰਘ, ਭਾਈ ਸੰਤਾ ਸਿੰਘ, ਭਾਈ ਹਰਜਿੰਦਰ ਸਿੰਘ ਗਿਲ, ਭਾਈ ਸ਼ਮਸ਼ੇਰ ਸਿੰਘ, ਐਡ: ਪਰਮਜੀਤ ਸਿੰਘ ਤੇਗ, ਭਾਈ ਨਿਰਮਲ ਸਿੰਘ ਗਿੱਲ, ਭਾਈ ਬਿਅੰਤ ਸਿੰਘ ਮਾਨ ਆਦਿ ਹਾਜ਼ਰ ਸਨ । ਇਥੇ ਇਹ ਵਰਨਣਯੋਗ ਹੈ ਕਿ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ 19 ਜੂਨ 1595 ਈ: (21 ਹਾੜ ਵਦੀ 7 ਸੰਮਤ 1652) ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਅਤੇ ਮਾਤਾ ਗੰਗਾ ਸਾਹਿਬ ਜੀ ਦੀ ਕੁੱਖੋਂ ਨਗਰ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਸੀ ।