Headlines

 ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਰਾਜਾ ਵੜਿੰਗ  ਦਾ ਕੈਲੀਫੋਰਨੀਆ ਤੋਂ ਬਾਅਦ ਨਿਊਯਾਰਕ ਵਿੱਚ ਵੀ ਭਾਰੀ ਵਿਰੋਧ

ਨਿਊਯਾਰਕ- ਮਿਤੀ 4 ਜੂਨ ਨੂੰ ਸਿੱਖ ਕੋਰਡੀਨੇਸ਼ਨ ਕਮੇਟੀ USA ਵੱਲੋ ਅਤੇ ਹੋਰ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਰਾਹੁਲ ਗਾਂਧੀ ਦੇ ਨਿਊਯਾਰਕ ਜੈਵਿਟ ਸੈਂਟਰ ਵਿੱਚ ਪ੍ਰੋਗਰਾਮ ਦੇ ਵਿਰੋਧ ਵਿੱਚ  ਮੁਜ਼ਾਹਰੇ ਦਾ ਸੱਦਾ ਦਿੱਤਾ ਗਿਆ ਸੀ ਜਿਸ ਉੱਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਇਕੱਤਰ ਹੋਈਆਂ। ਸਿੱਖ ਨਸਲਕੁਸ਼ੀ ਦੀ ਦੋਸ਼ੀ ਭਾਰਤੀ ਸਟੇਟ ਦੀਆਂ ਕਾਂਗਰਸ ਅਤੇ ਸੰਘ ਸਮੇਤ ਇਸਦੀ ਖੁਸ਼ੀ ਮਨਾਉਣ ਵਾਲੀਆਂ ਸਾਰੀਆਂ ਰਾਜਸੀ ਧਿਰਾਂ ਪ੍ਰਤੀ ਕੌਮ ਵਿੱਚ ਕਦੇ ਵੀ ਨਾ ਭੁਲਾਉਣ ਵਾਲੇ ਘੱਲੂਘਾਰੇ ਦਾ ਦਰਦ ਜਿਉਂ ਦਾ ਤਿਉਂ ਮੌਜੂਦ ਹੈ, ਤੇ ਜੂਨ ਦੇ ਪਹਿਲੇ ਹਫ਼ਤੇ ਕਾਂਗਰਸ ਵੱਲੋਂ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਵਾਸਤੇ ਜਾਣ ਬੁੱਝ ਕੇ ਇਸ ਤਰਾਂ ਦੇ ਪ੍ਰੋਗਰਾਮ ਕੀਤੇ ਜਾਣ ਤਾਂ ਸਿੱਖਾਂ ਵੱਲੋਂ ਇਸਦਾ ਭਾਰੀ ਵਿਰੋਧ ਹੋਣਾ ਸੁਭਾਵਿਕ ਹੈ।
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ Javits center ਵਿੱਚੋ ਬਾਹਰ ਨਿਕਲਦਾ ਸਿੰਘਾ ਦੇ ਸਾਹਮਣੇ ਆ ਗਿਆ ਤਾਂ ਸਿੰਘਾ ਨੇ ਇਸ  ਇੰਦਰਾ ਗਾਂਧੀ ਦੇ ਪੁੱਤ ਕਹਾਉਣ ਵਾਲੇ ਨੂੰ ਘੇਰ ਕੇ ਇਸ ਵੱਲੋਂ ਹਮੇਸ਼ਾ ਸਿੱਖ ਤੇ ਪੰਜਾਬ ਵਿਰੋਧ ਲਈ ਸਟੈਂਡ ਤੇ ਕੀਤੇ ਕਾਰਿਆਂ ਬਾਰੇ ਜਵਾਬ ਮੰਗੇ, ਤੇ ਦੀਪ ਸਿੱਧੂ ਦੇ ਵਿਰੁੱਧ, ਤੇ ਉਸਤੋਂ ਬਾਦ ਅੰਮਿਤ੍ਰਪਾਲ ਸਿੰਘ ਤੇ ਉਸਦੇ ਸਾਥੀਆਂ ਵਿਰੁੱਧ ਜ਼ਹਿਰ ਉਗਲਣ ਤੇ ਸਰਕਾਰ ਨੂੰ ਕਾਰਵਾਈ ਕਰਨ ਲਈ ਉਕਸਾਉਣ ਲਈ ਦੋਸ਼ੀ, ਬੰਦੀ ਸਿੰਘਾਂ ਦੇ ਮਸਲੇ ਉੱਪਰ, ਸਿੱਖ ਵਿਰੋਧੀ ਕਾਰਿਆਂ ਦੇ ਦੋਸ਼ੀ ਤੇ ਖਾਲਿਸਤਾਨ ਦੇ ਪੁੱਜ ਕੇ ਵਿਰੋਧੀ ਰਾਜਾ ਵੜਿੰਗ ਦਾ ਜਦੋ ਸਿੰਘਾਂ ਵੱਲੋਂ ਘੇਰ ਕੇ ਵਿਰੋਧ ਤੇ ਸਵਾਲ ਹੋਣ ਲੱਗੇ ਤਾਂ ਉੱਥੋਂ ਭੱਜ ਨਿਕਲਿਆ। ਜਿਸ ਦੀ ਕਿ ਮੌਕੇ ਤੇ ਮੌਜੂਦ ਸਿੰਘ ਵੱਲੋਂ ਥੋੜੀ ਵੀਡੀਓ ਵੀ ਬਣ ਗਈ ਜੋ ਕਿ ਸ਼ੋਸ਼ਲ ਮੀਚੀਆਂ ਤੇ ਵਾਇਰਲ ਹੋ ਰਹੀ ਹੈ।