Headlines

ਬੈਂਕ ਆਫ ਕੈਨੇਡਾ ਵਲੋਂ ਵਿਆਜ਼ ਦਰਾਂ ਵਿਚ ਮੁੜ ਵਾਧਾ

ਘਰਾਂ ਦੀ ਮਾਰਕੀਟ ਉਪਰ ਬੁਰਾ ਪ੍ਰਭਾਵ ਪੈਣ ਦਾ ਖਦਸ਼ਾ-ਭੁੱਲਰ-

ਐਬਟਸਫੋਰਡ  ( ਦੇ ਪ੍ਰ ਬਿ )-ਉਘੇ ਮੌਰਟਗੇਜ਼ ਬਰੋਕਰ ਸਤਬੀਰ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਹੈ ਕਿ ਬੈਂਕ ਆਫ਼ ਕੈਨੇਡਾ ਨੇ ਅੱਜ ਫਿਰ ਤੋਂ ਵਿਆਜ ਦਰਾਂ ਵਿਚ 25 ਫ਼ੀਸਦ ਅੰਕਾਂ ਦਾ ਵਾਧਾ ਕੀਤਾ ਹੈ।

ਉਹਨਾਂ ਦੇਸ ਪ੍ਰਦੇਸ ਨੂੰ ਭੇਜੀ ਜਾਣਕਾਰੀ ਵਿਚ ਦੱਸਿਆ ਹੈ ਕਿ  ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਵਲੋਂ ਆਏ ਨਵੇਂ ਐਲਾਨ ਵਿਚ ਕੇਂਦਰੀ ਬੈਂਕ ਦੀ ਵਿਆਜ ਦਰ 4.5% ਤੋਂ ਵਧ ਕੇ 4.75% ਹੋ ਗਈ ਹੈ, ਜੋ ਕਿ ਅਪ੍ਰੈਲ 2001 ਤੋਂ ਬਾਅਦ ਸਭ ਤੋਂ ਵੱਧ ਹੈ।ਵਰਨਣਯੋਗ ਹੈ ਕਿ ਬੈਂਕ ਨੇ ਜਨਵਰੀ ਦੌਰਾਨ ਵਿਆਜ ਦਰ ਨੂੰ ਵਧਾ ਕੇ 4.5% ਕੀਤਾ ਸੀ ਅਤੇ ਉਸਤੋਂ ਬਾਅਦ ਮਾਰਚ ਅਤੇ ਅਪ੍ਰੈਲ ਵਿਚ ਵਿਆਜ ਦਰਾਂ ਇਸੇ ਪੱਧਰ ‘ਤੇ ਬਰਕਰਾਰ ਰੱਖੀਆਂ ਸਨ।
ਮੌਰਟਗੇਜ਼ ਮਾਹਿਰ ਭੁੱਲਰ ਮੁਤਾਬਿਕ ਵਿਆਜ ਦਰਾਂ ਵਿਚ ਇਸ ਵਾਧੇ ਨਾਲ ਘਰਾਂ ਦੀ ਮਾਰਕੀਟ ਤੇ ਮਾੜਾ ਅਸ਼ਰ ਪੈ ਸਕਦਾ ਹੈ ਜਦੋਂਕਿ ਪਹਿਲਾਂ ਹੀ ਕਨੇਡਾ ਵਿੱਚ ਮੰਦੀ ਦਾ ਦੌਰ ਚੱਲ ਰਿਹਾ ਹੈ ।