Headlines

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਰਾਜਿੰਦਰ ਸਿੰਘ ਭਦੌੜ 15 ਜੂਨ ਨੂੰ ਐਡਮਿੰਟਨ ਵਿਚ

ਐਡਮਿੰਟਨ ( ਦੀਪਤੀ)- ਮਿਲਵੁਡਜ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰੀਟਾਇਰਡ ਦੀ ਪ੍ਰਬੰਧਕੀ ਕਮੇਟੀ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਮਿਤੀ 15 ਜੂਨ ਦਿਨ ਵੀਰਵਾਰ ਨੂੰ ਤਰਕਸ਼ੀਲ ਸੁਸਾਇਟੀ  ਪੰਜਾਬ ਦੇ ਪ੍ਰਧਾਨ ਸ ਰਾਜਿੰਦਰ ਸਿੰਘ ਭਦੌੜ ਸੁਸਾਇਟੀ ਵਿਖੇ ਪਹੁੰਚ ਰਹੇ ਹਨ। ਇਸ ਮੌਕੇ ਉਹਨਾਂ ਦਾ ਵਿਸ਼ੇਸ਼ ਲੈਕਚਰ ਦੁਪਹਿਰ 1.30 ਵਜੇ ਤੋਂ 3.00 ਵਜੇ ਤੱਕ ਹੋਵੇਗਾ। ਸੁਸਾਇਟੀ ਨੇ ਐਡਮਿੰਟਨ ਵਾਸੀਆਂ ਨੂੰ ਹੁੰਮਹੁਮਾਕੇ ਪੁੱਜਣ ਦਾ ਸੱਦਾ ਦਿੱਤਾ ਹੈ। ਹੋਰ ਜਾਣਕਾਰੀ ਲਈ ਪ੍ਰਧਾਨ ਸੁਦਾਗਰ ਸਿੰਘ ਨਾਲ ਫੋਨ ਨੰਬਰ 780-906-7545 ਜਾਂ ਸੁਰਜੀਤ ਸਿੰਘ ਮਰਾੜ ਨਾਲ ਫੋਨ ਨੰਬਰ 780- 263-2795 ਤੇ ਸੰਪਰਕ ਕੀਤਾ ਜਾ ਸਕਦਾ ਹੈ।