Headlines

ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਵਲੋਂ 25 ਮੈਂਬਰੀ ਵਜ਼ਾਰਤ ਦਾ ਗਠਨ

ਕੈਲਗਰੀ ਤੋਂ ਰਾਜਨ ਸਾਹਨੀ ਨੂੰ ਮੰਤਰੀ ਮੰਡਲ ਵਿਚ ਲਿਆ-

ਐਡਮਿੰਟਨ-ਅਲਬਰਟਾ ਚੋਣਾਂ ਵਿਚ ਜਿੱਤ ਤੋਂ ਦੋ ਹਫਤੇ ਬਾਦ  ਪ੍ਰੀਮੀਅਰ ਡੈਨੀਅਲ ਸਮਿਥ ਨੇ ਸ਼ੁੱਕਰਵਾਰ ਨੂੰ ਆਪਣੀ ਨਵੀਂ ਕੈਬਨਿਟ ਬਣੀ ਲਈ ਹੈ।  ਇਹਨਾਂ ਚੋਣਾਂ ਵਿਚ ਯੂ ਸੀ ਪੀ  ਨੇ 49 ਸੀਟਾਂ ਤੇ  ਜਿੱਤ ਪ੍ਰਾਪਤ ਕੀਤੀ, ਜਦੋਂਕਿ ਵਿਰੋਧੀ ਧਿਰ ਐਨ ਡੀ ਪੀਆਂ 38 ਸੀਟਾਂ ਹਨ।
ਸਮਿਥ ਦੀ ਨਵੀਂ ਕੈਬਨਿਟ ਵਿੱਚ 25 ਮੰਤਰੀ ਸ਼ਾਮਲ ਕੀਤੇ ਗਏ ਹਨ।ਜ਼ਿਆਦਾਤਰ ਮੰਤਰੀ ਅਲਬਰਟਾ ਦੇ ਪੇਂਡੂ ਖੇਤਰਾਂ ਅਤੇ ਛੋਟੇ ਸ਼ਹਿਰਾਂ ਤੋਂ ਲਏ ਗਏ ਹਨ, ਜਿੱਥੇ UCP ਕੋਲ ਇਸਦੀਆਂ ਜ਼ਿਆਦਾਤਰ ਸੀਟਾਂ ਹਨ। ਨਵੀਂ ਕੈਬਨਿਟ ਵਿਚ ਕੈਲਗਰੀ ਤੋਂ ਜੇਤੂ ਰਹੀ ਪੰਜਾਬੀ ਮੂਲ ਦੀ ਰਾਜਨ ਸਾਹਨੀ ਨੂੰ ਮੰਤਰੀ ਬਣਾਇਆ ਗਿਆ ਹੈ। ਉਹਨਾਂ ਨੂੰ ਅਡਵਾਂਸ ਐਜੂਕੇਸ਼ਨ ਵਿਭਾਗ ਦਿੱਤਾ ਗਿਆ ਹੈ।

ਮੰਤਰੀਆਂ ਦੇ ਨਾਮ ਤੇ ਮਹਿਕਮੇ ਇਸ ਪ੍ਰਕਾਰ ਹਨ।
ਮਾਈਕ ਐਲਿਸ – ਡਿਪਟੀ ਪ੍ਰੀਮੀਅਰ ਅਤੇ ਜਨਤਕ ਸੁਰੱਖਿਆ ਅਤੇ ਐਮਰਜੈਂਸੀ ਸੇਵਾਵਾਂ ਦੇ ਮੰਤਰੀ।
ਨੈਟ ਹਾਰਨਰ – ਖਜ਼ਾਨਾ ਬੋਰਡ ਦੇ ਪ੍ਰੈਜੀਡੈਂਟ ਅਤੇ ਵਿੱਤ ਮੰਤਰੀ
ਨਾਥਨ ਨਿਊਡੋਰਫ – ਅਫੋਰਡੇਬਿਲਟੀ ਅਤੇ ਉਪਯੋਗਤਾਵਾਂ ਦੇ ਮੰਤਰੀ
ਰਿਕ ਮੈਕਆਈਵਰ – ਮਿਉਂਸਪਲ ਮਾਮਲਿਆਂ ਦੇ ਮੰਤਰੀ
ਡੇਲ ਨਲੀ – ਸਰਵਿਸ ਅਲਬਰਟਾ।
ਪੀਟ ਗੁਥਰੀ – ਬੁਨਿਆਦੀ ਢਾਂਚਾ ਮੰਤਰੀ
ਬ੍ਰਾਇਨ ਜੀਨ – ਊਰਜਾ ਅਤੇ ਖਣਿਜ ਮੰਤਰੀ
ਟੌਡ ਲੋਵੇਨ – ਜੰਗਲਾਤ ਅਤੇ ਪਾਰਕਾਂ ਦਾ ਮੰਤਰਾਲਾ
ਆਰਜੇ ਸਿਗੁਰਡਸਨ – ਖੇਤੀਬਾੜੀ ਅਤੇ ਸਿੰਚਾਈ ਮੰਤਰੀ
ਐਡਰੀਆਨਾ ਲਾਗਰੇਂਜ – ਸਿਹਤ ਮੰਤਰੀ
ਡੈਨ ਵਿਲੀਅਮਜ਼ – ਮਾਨਸਿਕ ਸਿਹਤ ਅਤੇ ਨਸ਼ਾ ਛੁਡਾਊ ਮੰਤਰੀ
ਜੇਸਨ ਨਿਕਸਨ – ਸੀਨੀਅਰਜ਼, ਕਮਿਊਨਿਟੀ ਅਤੇ ਸੋਸ਼ਲ ਸਰਵਿਸਿਜ਼ ਮੰਤਰੀ
ਰੇਬੇਕਾ ਸ਼ੁਲਜ਼ – ਵਾਤਾਵਰਣ ਅਤੇ ਸੁਰੱਖਿਅਤ ਖੇਤਰਾਂ ਦੀ ਮੰਤਰੀ
ਜੋਸੇਫ ਸ਼ੋ – ਸੈਰ ਸਪਾਟਾ ਅਤੇ ਖੇਡ ਮੰਤਰੀ
ਮਿਕ ਐਮਰੀ – ਨਿਆਂ ਮੰਤਰੀ
ਮੈਟ ਜੋਨਸ – ਨੌਕਰੀਆਂ, ਆਰਥਿਕਤਾ ਅਤੇ ਵਪਾਰ ਮੰਤਰੀ
ਸੇਰਲੇ ਟਰਟਨ – ਬੱਚਿਆਂ ਅਤੇ ਪਰਿਵਾਰਕ ਸੇਵਾਵਾਂ ਦੇ ਮੰਤਰੀ
ਡੇਵਿਨ ਡਰੀਸ਼ਨ – ਆਵਾਜਾਈ ਅਤੇ ਆਰਥਿਕ ਗਲਿਆਰੇ ਮੰਤਰੀ
ਰਾਜਨ ਸਾਹਨੀ – ਅਡਵਾਂਸ ਸਿੱਖਿਆ ਮੰਤਰੀ
ਡਿਮੇਟ੍ਰੀਓਸ ਨਿਕੋਲਾਈਡਸ – ਸਿੱਖਿਆ ਮੰਤਰੀ
ਤਾਨਿਆ ਫਿਰ – ਕਲਾ, ਸੱਭਿਆਚਾਰ ਅਤੇ ਔਰਤਾਂ ਦੀ ਸਥਿਤੀ ਮੰਤਰੀ
ਨੇਟ ਗਲੂਬਿਸ਼  – ਤਕਨਾਲੋਜੀ ਅਤੇ ਖੋਜ ਮੰਤਰੀ
ਰਿਕ ਵਿਲਸਨ – ਮੂਲਨਿਵਾਸੀ ਦੀ ਭਲਾਈ ਬਾਰੇ ਮੰਤਰੀ
ਮੁਹੰਮਦ ਯਾਸੀਨ – ਇਮੀਗ੍ਰੇਸ਼ਨ ਅਤੇ ਮਲਟੀਕਲਚਰਲਿਜ਼ਮ ਮੰਤਰੀ
ਸ਼ੋ ਹਾਊਸ ਲੀਡਰ ਵਜੋਂ ਆਪਣਾ ਕੰਮ ਸੰਭਾਲਣਗੇ ਅਤੇ ਵਿਧਾਇਕ ਸ਼ੇਨ ਗੇਟਸਨ ਨੂੰ ਚੀਫ਼ ਵ੍ਹਿਪ ਨਿਯੁਕਤ ਕੀਤਾ ਗਿਆ ਹੈ।

ਰਾਜਨ ਸਾਹਨੀ-ਅਡਵਾਂਸ ਐਜੂਕੇਸ਼ਨ ਮਨਿਸਟਰ